AjitJalandhar.Com Instant Articleshttp://www.ajitjalandhar.comPunjab Di Awazen-usCopyright (C) 2021 ajitjlandhar.com ਕੈਨੇਡਾ 'ਚ ਬਣੀ ਰਹੇਗੀ ਲਿਬਰਲ ਪਾਰਟੀ ਦੀ ਸਰਕਾਰ, ਮਾਰਕ ਕਾਰਨੀ ਹੋਣਗੇ ਪ੍ਰਧਾਨ ਮੰਤਰੀ • ਕੰਜ਼ਰਵੇਟਿਵ ਆਗੂ ਪੋਲੀਐਵ ਵੀ ਆਪਣੀ ਸੀਟ ਹਾਰੇ • ਹਾਰ ਮਗਰੋਂ ਜਗਮੀਤ ਸਿੰਘ ਨੇ ਦਿੱਤਾ ਅਸਤੀਫ਼ਾ • 22 ਪੰਜਾਬੀ ਐਮ.ਪੀ. ਬਣੇ • ਇਸ ਵਾਰ ਸਭ ਤੋਂ ਵੱਧ 22 ਪੰਜਾਬੀ ਸੰਸਦ ਲਈ ਚੁਣੇ • ਜਗਮੀਤ ਸਿੰਘ ਨੇ ਹਾਰ ਕਬੂਲੀ ਸਤਪਾਲ ਸਿੰਘ ਜÏਹਲ ਟੋਰਾਂਟੋ, 29 ਅਪ੍ਰੈਲ-ਕੈਨੇਡਾ \'ਚ ਸੰਸਦੀ ਚੋਣਾਂ ਲਈ ਬੀਤੇ ਕੱਲ੍ਹ ਸਾਰੇ 343 ਹਲਕਿਆਂ \'ਚ ਲੋਕਾਂ ਨੇ ਵੋਟਾਂ ਪਾਈਆਂ ਤੇ ਨਤੀਜਿਆਂ ਦੇ ਐਲਾਨ ਮਗਰੋਂ ਸੱਤਾਧਾਰੀ ਲਿਬਰਲ ਪਾਰਟੀ ਦੀ ਸਭ ਤੋਂ ਵੱਧ ਸੀਟਾਂ \'ਤੇ ਜਿੱਤ ਹੋਈ ਹੈ, ਜਿਸ ਤੋਂ ਬਾਅਦ ਮਾਰਕ ਕਾਰਨੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ | ਜਿੱਤ ਮਗਰੋਂ ਮਾਰਕ ਕਾਰਨੀ ਨੇ ਆਖਿਆ ਕਿ ਉਹ ਦੇਸ਼ ਦੀ ਮਜ਼ਬੂਤੀ ਲਈ ਸਾਰੇ ਲੋਕਾਂ ਲਈ ਕੰਮ ਕਰਨਗੇ | ਲਿਬਰਲ ਪਾਰਟੀ 2015 ਤੋਂ ਕੈਨੇਡਾ \'ਚ ਸਰਕਾਰ ਚਲਾ ਰਹੀ ਹੈ ਜਦਕਿ 2019, 2021 \'ਚ ਸਰਕਾਰ ਘੱਟ ਗਿਣਤੀ \'ਚ ਰਹਿ ਗਈ ਸੀ ਤੇ ਹੁਣ 2025 \'ਚ ਇਕ ਵਾਰ ਫਿਰ ਘੱਟ-ਗਿਣਤੀ ਦੀ ਸਰਕਾਰ ਹੀ ਬਣੇਗੀ | ਵੋਟਾਂ ਪਵਾਉਣ ਤੇ ਗਿਣਤੀ ਵਾਸਤੇ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਗਈ, ਜਿਸ ਕਰਕੇ ਨਤੀਜੇ ਸਪੱਸ਼ਟ ਹੋਣ ਨੂੰ ਲੰਬਾ ਸਮਾਂ ਲੱਗਾ | ਹੁਣ ਤੱਕ ਲਿਬਰਲ ਪਾਰਟੀ ਨੂੰ 168 ਸੀਟਾਂ ਮਿਲੀਆਂ ਹਨ | 144 ਸੀਟਾਂ ਨਾਲ਼ ਕੰਜ਼ਰਵੇਟਿਵ ਪਾਰਟੀ ਪਹਿਲਾਂ ਵਾਂਗ ਵਿਰੋਧੀ ਧਿਰ \'ਚ ਰਹੇਗੀ | ਬਹੁਮਤ ਲਈ 172 ਸੀਟਾਂ ਦਾ ਅੰਕੜਾ ਲੋੜੀਂਦਾ ਹੈ | 2021 ਦੀਆ ਚੋਣਾਂ ਨਾਲੋਂ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਨੇ ਆਪਣੀਆਂ ਸੀਟਾਂ \'ਚ ਵਾਧਾ ਕੀਤਾ ਹੈ ਜਦਕਿ ਬਲਾਕ ਕਿਊਬਕ ਤੇ ਨਿਊ ਡੈਮੋਕਰੇਟਿਕ ਪਾਰਟੀ (ਐਨ. ਡੀ. ਪੀ.) ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਉੱਘੇ ਅਰਥਸ਼ਾਸਤਰੀ ਮੰਨੇ ਜਾਂਦੇ ਮਾਰਕ ਕਾਰਨੀ (60) ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਹਨ¢ ਉਨ੍ਹਾਂ ਜੀਵਨ \'ਚ ਪਹਿਲੀ ਚੋਣ ਲੜੀ ਤੇ ਰਾਜਧਾਨੀ ਓਟਾਵਾ ਨੇੜੇ ਆਪਣੇ ਹਲਕੇ ਨਿਪੀਅਨ ਤੋਂ 15000 ਤੋਂ ਵੱਧ ਵੋਟਾਂ ਦੇ ਫਰਕ ਨਾਲ਼ ਜਿੱਤ ਪ੍ਰਾਪਤ ਕੀਤੀ | ਜਿੱਤ ਦਾ ਐਲਾਨ ਹੋਣ ਮਗਰੋਂ ਵਧਾਈ ਦੇਣ ਵਾਲੇ ਵਿਦੇਸ਼ੀ ਆਗੂਆਂ \'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਾਮਿਲ ਹਨ | ਕਾਰਲਟਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਐਵ ਲਿਬਰਲ ਉਮੀਦਵਾਰ ਬਰੂਸ ਫੰਜੋਈ ਤੋਂ ਪੱਛੜੇ ਰਹੇ | ਕੰਜਰਵੇਟਿਵ ਪਾਰਟੀ ਨੇ 2021 ਦੇ ਮੁਕਾਬਲੇ ਸੀਟਾਂ ਭਾਵੇਂ ਵੱਧ ਜਿੱਤੀਆਂ ਹਨ, ਪਰ ਬੀਤੇ 20 ਕੁ ਸਾਲਾਂ ਤੋਂ ਲਗਾਤਾਰ ਸੰਸਦ ਮੈਂਬਰ ਰਹੇ ਪੋਲੀਐਵ ਦੀ ਸੀਟ ਦਾ ਖੁੱਸਣਾ ਪਾਰਟੀ ਦਾ ਵੱਡਾ ਨੁਕਸਾਨ ਸਮਝਿਆ ਜਾ ਰਿਹਾ ਹੈ | ਇਸ ਵਾਰ ਐਨ.ਡੀ.ਪੀ. ਦੀ ਸਭ ਤੋਂ ਵੱਧ ਨਮੋਸ਼ੀਜਨਕ ਹਾਰ ਹੋਈ ਹੈ ਤੇ ਪਾਰਟੀ ਦੇ ਆਗੂ ਜਗਮੀਤ ਸਿੰਘ ਬਰਨਬੀ ਸੈਂਟਰਲ ਦੀ ਆਪਣੀ ਸੀਟ ਵੀ ਹਾਰ ਗਏ ਹਨ | 2021 \'ਚ ਇਸ ਪਾਰਟੀ ਨੇ 25 ਸੀਟਾਂ ਜਿੱਤੀਆਂ ਸਨ ਤੇ ਲਿਬਰਲ ਪਾਰਟੀ ਨੂੰ ਸਮਰਥਨ ਦੇ ਕੇ ਦੇਸ਼ \'ਚ ਘੱਟ-ਗਿਣਤੀ ਸਰਕਾਰ ਨੂੰ ਹੋਂਦ \'ਚ ਰੱਖਣ ਦੀ ਭੂਮਿਕਾ ਨਿਭਾਈ ਸੀ | ਇਸ ਵਾਰ ਐਨ.ਡੀ.ਪੀ. ਨੂੰ 7 ਸੀਟਾਂ ਮਿਲੀਆਂ ਹਨ¢ ਚੋਣ ਨਤੀਜੇ ਤੋਂ ਬਾਅਦ ਆਪਣੀ ਤੇ ਪਾਰਟੀ ਦੀ ਹਾਰ ਸਵਿਕਾਰ ਕਰਦੇ ਹੋਏ ਜਗਮੀਤ ਨੇ ਭਾਵੁਕ ਹੁੰਦਿਆਂ ਐਨ.ਡੀ.ਪੀ. ਆਗੂ ਵਜੋਂ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕੀਤਾ | ਕਿਊਬਕ ਤੋਂ ਖੇਤਰੀ ਪਾਰਟੀ ਬਲਾਕ ਕਿਊਬਕ ਨੂੰ 23 ਸੀਟਾਂ ਮਿਲੀਆਂ ਹਨ ਜਦਕਿ 2021 \'ਚ ਇਸ ਪਾਰਟੀ ਨੂੰ 33 ਸੀਟਾਂ ਪ੍ਰਾਪਤ ਹੋਈਆਂ ਸਨ | 1 ਸੀਟ ਗਰੀਨ ਪਾਰਟੀ ਨੂੰ ਮਿਲੀ ਹੈ¢ ਪ੍ਰੰਪਰਾ ਅਨੁਸਾਰ ਕੈਨੇਡਾ \'ਚ ਪਾਰਟੀਆਂ ਦੇ ਆਗੂ ਚੋਣ ਜਿੱਤ ਜਾਂਦੇ ਹਨ, ਪਰ ਇਸ ਵਾਰੀ ਲਿਬਰਲ ਤੇ ਬਲਾਕ ਕਿਊਬਕ ਤੋਂ ਇਲਾਵਾ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਆਪਣੀਆਂ ਸੀਟਾਂ \'ਤੇ ਸਖ਼ਤ ਵਿਰੋਧ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਉਧਰ ਪੰਜਾਬੀਆਂ ਦੇ ਗੜ੍ਹ ਬਰੈਂਪਟਨ ਦੇ 6 ਹਲਕਿਆਂ \'ਚ ਫਸਵੇਂ ਮੁਕਾਬਲੇ ਹੋਏ ਤੇ ਪੋਲਿੰਗ ਬੰਦ ਹੋਣ ਮਗਰੋਂ ਰਾਤ ਭਰ ਵੋਟਾਂ ਦੀ ਗਿਣਤੀ ਚੱਲਦੀ ਰਹੀ, ਪਰ ਸਵੇਰ ਹੋਣ ਤੱਕ ਕਿਸੇ ਵੀ ਹਲਕੇ ਦਾ ਨਤੀਜਾ ਨਹੀਂ ਐਲਾਨਿਆ ਜਾ ਸਕਿਆ | ਬਰੈਂਪਟਨ ਦੱਖਣੀ \'ਚ 1817 ਵੋਟਾਂ ਦੇ ਫਰਕ ਨਾਲ਼ ਮਨਿੰਦਰ ਸਿੱਧੂ ਜੇਤੂ ਰਹੇ | ਬਰੈਂਪਟਨ ਚਿੰਕੂਜੀ ਪਾਰਕ ਤੋਂ 1829 ਵੋਟਾਂ ਦੇ ਫਰਕ ਨਾਲ਼ ਲਹਿੰਦੇ ਪੰਜਾਬ ਮੂਲ ਦੇ ਸ਼ਫਕਤ ਅਲੀ ਜਿੱਤੇ ਹਨ | ਬਰੈਂਪਟਨ ਦੱਖਣੀ ਤੋਂ ਸੁਖਦੀਪ ਕੰਗ ਨਾਲ਼ ਫਸਵੇਂ ਮੁਕਾਬਲੇ \'ਚ ਸੋਨੀਆ ਸਿੱਧੂ ਇਕ ਵਾਰ ਫਿਰ ਜਿੱਤੇ ਹਨ | ਬਰੈਂਟਨ ਪੱਛਮੀ ਤੋਂ ਕਮਲ ਖਹਿਰਾ (ਸਿਹਤ ਮੰਤਰੀ) ਵੋਟਾਂ ਦੀ ਗਿਣਤੀ ਦÏਰਾਨ ਕੰਜ਼ਰਵੇਟਿਵ ਅਮਰਜੀਤ ਗਿੱਲ ਤੋਂ 1000 ਕੁ ਵੋਟਾਂ ਦੇ ਫਰਕ ਨਾਲ਼ ਲਗਾਤਾਰ ਪੱਛੜੇ ਰਹੇ |http://beta.ajitjalandhar.com/latestnews/4858068.cmsWed, 30 Apr 2025 00:00:00 +0000https://www.ajitjalandhar.com/beta/cmsimages/20250430/4858068__d98166572.jpghttp://beta.ajitjalandhar.com/latestnews/4858068.cms http://beta.ajitjalandhar.com/latestnews/4858068.cms
ਕੈਨੇਡਾ 'ਚ ਬਣੀ ਰਹੇਗੀ ਲਿਬਰਲ ਪਾਰਟੀ ਦੀ ਸਰਕਾਰ, ਮਾਰਕ ਕਾਰਨੀ ਹੋਣਗੇ ਪ੍ਰਧਾਨ ਮੰਤਰੀ

• ਕੰਜ਼ਰਵੇਟਿਵ ਆਗੂ ਪੋਲੀਐਵ ਵੀ ਆਪਣੀ ਸੀਟ ਹਾਰੇ • ਹਾਰ ਮਗਰੋਂ ਜਗਮੀਤ ਸਿੰਘ ਨੇ ਦਿੱਤਾ ਅਸਤੀਫ਼ਾ • 22 ਪੰਜਾਬੀ ਐਮ.ਪੀ. ਬਣੇ
• ਇਸ ਵਾਰ ਸਭ ਤੋਂ ਵੱਧ 22 ਪੰਜਾਬੀ ਸੰਸਦ ਲਈ ਚੁਣੇ • ਜਗਮੀਤ ਸਿੰਘ ਨੇ ਹਾਰ ਕਬੂਲੀ
ਸਤਪਾਲ ਸਿੰਘ ਜÏਹਲ

ਟੋਰਾਂਟੋ, 29 ਅਪ੍ਰੈਲ-ਕੈਨੇਡਾ \'ਚ ਸੰਸਦੀ ਚੋਣਾਂ ਲਈ ਬੀਤੇ ਕੱਲ੍ਹ ਸਾਰੇ 343 ਹਲਕਿਆਂ \'ਚ ਲੋਕਾਂ ਨੇ ਵੋਟਾਂ ਪਾਈਆਂ ਤੇ ਨਤੀਜਿਆਂ ਦੇ ਐਲਾਨ ਮਗਰੋਂ ਸੱਤਾਧਾਰੀ ਲਿਬਰਲ ਪਾਰਟੀ ਦੀ ਸਭ ਤੋਂ ਵੱਧ ਸੀਟਾਂ \'ਤੇ ਜਿੱਤ ਹੋਈ ਹੈ, ਜਿਸ ਤੋਂ ਬਾਅਦ ਮਾਰਕ ਕਾਰਨੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ | ਜਿੱਤ ਮਗਰੋਂ ਮਾਰਕ ਕਾਰਨੀ ਨੇ ਆਖਿਆ ਕਿ ਉਹ ਦੇਸ਼ ਦੀ ਮਜ਼ਬੂਤੀ ਲਈ ਸਾਰੇ ਲੋਕਾਂ ਲਈ ਕੰਮ ਕਰਨਗੇ | ਲਿਬਰਲ ਪਾਰਟੀ 2015 ਤੋਂ ਕੈਨੇਡਾ \'ਚ ਸਰਕਾਰ ਚਲਾ ਰਹੀ ਹੈ ਜਦਕਿ 2019, 2021 \'ਚ ਸਰਕਾਰ ਘੱਟ ਗਿਣਤੀ \'ਚ ਰਹਿ ਗਈ ਸੀ ਤੇ ਹੁਣ 2025 \'ਚ ਇਕ ਵਾਰ ਫਿਰ ਘੱਟ-ਗਿਣਤੀ ਦੀ ਸਰਕਾਰ ਹੀ ਬਣੇਗੀ | ਵੋਟਾਂ ਪਵਾਉਣ ਤੇ ਗਿਣਤੀ ਵਾਸਤੇ ਮਸ਼ੀਨਾਂ ਦੀ ਵਰਤੋਂ ਨਹੀਂ ਕੀਤੀ ਗਈ, ਜਿਸ ਕਰਕੇ ਨਤੀਜੇ ਸਪੱਸ਼ਟ ਹੋਣ ਨੂੰ ਲੰਬਾ ਸਮਾਂ ਲੱਗਾ | ਹੁਣ ਤੱਕ ਲਿਬਰਲ ਪਾਰਟੀ ਨੂੰ 168 ਸੀਟਾਂ ਮਿਲੀਆਂ ਹਨ | 144 ਸੀਟਾਂ ਨਾਲ਼ ਕੰਜ਼ਰਵੇਟਿਵ ਪਾਰਟੀ ਪਹਿਲਾਂ ਵਾਂਗ ਵਿਰੋਧੀ ਧਿਰ \'ਚ ਰਹੇਗੀ | ਬਹੁਮਤ ਲਈ 172 ਸੀਟਾਂ ਦਾ ਅੰਕੜਾ ਲੋੜੀਂਦਾ ਹੈ | 2021 ਦੀਆ ਚੋਣਾਂ ਨਾਲੋਂ ਲਿਬਰਲ ਤੇ ਕੰਜ਼ਰਵੇਟਿਵ ਪਾਰਟੀ ਨੇ ਆਪਣੀਆਂ
ਸੀਟਾਂ \'ਚ ਵਾਧਾ ਕੀਤਾ ਹੈ ਜਦਕਿ ਬਲਾਕ ਕਿਊਬਕ ਤੇ ਨਿਊ ਡੈਮੋਕਰੇਟਿਕ ਪਾਰਟੀ (ਐਨ. ਡੀ. ਪੀ.) ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਉੱਘੇ ਅਰਥਸ਼ਾਸਤਰੀ ਮੰਨੇ ਜਾਂਦੇ ਮਾਰਕ ਕਾਰਨੀ (60) ਬੈਂਕ ਆਫ ਕੈਨੇਡਾ ਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹਿ ਚੁੱਕੇ ਹਨ¢ ਉਨ੍ਹਾਂ ਜੀਵਨ \'ਚ ਪਹਿਲੀ ਚੋਣ ਲੜੀ ਤੇ ਰਾਜਧਾਨੀ ਓਟਾਵਾ ਨੇੜੇ ਆਪਣੇ ਹਲਕੇ ਨਿਪੀਅਨ ਤੋਂ 15000 ਤੋਂ ਵੱਧ ਵੋਟਾਂ ਦੇ ਫਰਕ ਨਾਲ਼ ਜਿੱਤ ਪ੍ਰਾਪਤ ਕੀਤੀ | ਜਿੱਤ ਦਾ ਐਲਾਨ ਹੋਣ ਮਗਰੋਂ ਵਧਾਈ ਦੇਣ ਵਾਲੇ ਵਿਦੇਸ਼ੀ ਆਗੂਆਂ \'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਾਮਿਲ ਹਨ | ਕਾਰਲਟਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਐਵ ਲਿਬਰਲ ਉਮੀਦਵਾਰ ਬਰੂਸ ਫੰਜੋਈ ਤੋਂ ਪੱਛੜੇ ਰਹੇ | ਕੰਜਰਵੇਟਿਵ ਪਾਰਟੀ ਨੇ 2021 ਦੇ ਮੁਕਾਬਲੇ ਸੀਟਾਂ ਭਾਵੇਂ ਵੱਧ ਜਿੱਤੀਆਂ ਹਨ, ਪਰ ਬੀਤੇ 20 ਕੁ ਸਾਲਾਂ ਤੋਂ ਲਗਾਤਾਰ ਸੰਸਦ ਮੈਂਬਰ ਰਹੇ ਪੋਲੀਐਵ ਦੀ ਸੀਟ ਦਾ ਖੁੱਸਣਾ ਪਾਰਟੀ ਦਾ ਵੱਡਾ ਨੁਕਸਾਨ ਸਮਝਿਆ ਜਾ ਰਿਹਾ ਹੈ | ਇਸ ਵਾਰ ਐਨ.ਡੀ.ਪੀ. ਦੀ ਸਭ ਤੋਂ ਵੱਧ ਨਮੋਸ਼ੀਜਨਕ ਹਾਰ ਹੋਈ ਹੈ ਤੇ ਪਾਰਟੀ ਦੇ ਆਗੂ ਜਗਮੀਤ ਸਿੰਘ ਬਰਨਬੀ ਸੈਂਟਰਲ ਦੀ ਆਪਣੀ ਸੀਟ ਵੀ ਹਾਰ ਗਏ ਹਨ | 2021 \'ਚ ਇਸ ਪਾਰਟੀ ਨੇ 25 ਸੀਟਾਂ ਜਿੱਤੀਆਂ ਸਨ ਤੇ ਲਿਬਰਲ ਪਾਰਟੀ ਨੂੰ ਸਮਰਥਨ ਦੇ ਕੇ ਦੇਸ਼ \'ਚ ਘੱਟ-ਗਿਣਤੀ ਸਰਕਾਰ ਨੂੰ ਹੋਂਦ \'ਚ ਰੱਖਣ ਦੀ ਭੂਮਿਕਾ ਨਿਭਾਈ ਸੀ | ਇਸ ਵਾਰ ਐਨ.ਡੀ.ਪੀ. ਨੂੰ 7 ਸੀਟਾਂ ਮਿਲੀਆਂ ਹਨ¢ ਚੋਣ ਨਤੀਜੇ ਤੋਂ ਬਾਅਦ ਆਪਣੀ ਤੇ ਪਾਰਟੀ ਦੀ ਹਾਰ ਸਵਿਕਾਰ ਕਰਦੇ ਹੋਏ ਜਗਮੀਤ ਨੇ ਭਾਵੁਕ ਹੁੰਦਿਆਂ ਐਨ.ਡੀ.ਪੀ. ਆਗੂ ਵਜੋਂ ਆਪਣਾ ਅਸਤੀਫ਼ਾ ਦੇਣ ਦਾ ਐਲਾਨ ਕੀਤਾ | ਕਿਊਬਕ ਤੋਂ ਖੇਤਰੀ ਪਾਰਟੀ ਬਲਾਕ ਕਿਊਬਕ ਨੂੰ 23 ਸੀਟਾਂ ਮਿਲੀਆਂ ਹਨ ਜਦਕਿ 2021 \'ਚ ਇਸ ਪਾਰਟੀ ਨੂੰ 33 ਸੀਟਾਂ ਪ੍ਰਾਪਤ ਹੋਈਆਂ ਸਨ | 1 ਸੀਟ ਗਰੀਨ ਪਾਰਟੀ ਨੂੰ ਮਿਲੀ ਹੈ¢ ਪ੍ਰੰਪਰਾ ਅਨੁਸਾਰ ਕੈਨੇਡਾ \'ਚ ਪਾਰਟੀਆਂ ਦੇ ਆਗੂ ਚੋਣ ਜਿੱਤ ਜਾਂਦੇ ਹਨ, ਪਰ ਇਸ ਵਾਰੀ ਲਿਬਰਲ ਤੇ ਬਲਾਕ ਕਿਊਬਕ ਤੋਂ ਇਲਾਵਾ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਆਪਣੀਆਂ ਸੀਟਾਂ \'ਤੇ ਸਖ਼ਤ ਵਿਰੋਧ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਉਧਰ ਪੰਜਾਬੀਆਂ ਦੇ ਗੜ੍ਹ ਬਰੈਂਪਟਨ ਦੇ 6 ਹਲਕਿਆਂ \'ਚ ਫਸਵੇਂ ਮੁਕਾਬਲੇ ਹੋਏ ਤੇ ਪੋਲਿੰਗ ਬੰਦ ਹੋਣ ਮਗਰੋਂ ਰਾਤ ਭਰ ਵੋਟਾਂ ਦੀ ਗਿਣਤੀ ਚੱਲਦੀ ਰਹੀ, ਪਰ ਸਵੇਰ ਹੋਣ ਤੱਕ ਕਿਸੇ ਵੀ ਹਲਕੇ ਦਾ ਨਤੀਜਾ ਨਹੀਂ ਐਲਾਨਿਆ ਜਾ ਸਕਿਆ | ਬਰੈਂਪਟਨ ਦੱਖਣੀ \'ਚ 1817 ਵੋਟਾਂ ਦੇ ਫਰਕ ਨਾਲ਼ ਮਨਿੰਦਰ ਸਿੱਧੂ ਜੇਤੂ ਰਹੇ | ਬਰੈਂਪਟਨ ਚਿੰਕੂਜੀ ਪਾਰਕ ਤੋਂ 1829 ਵੋਟਾਂ ਦੇ ਫਰਕ ਨਾਲ਼ ਲਹਿੰਦੇ ਪੰਜਾਬ ਮੂਲ ਦੇ ਸ਼ਫਕਤ ਅਲੀ ਜਿੱਤੇ ਹਨ | ਬਰੈਂਪਟਨ ਦੱਖਣੀ ਤੋਂ ਸੁਖਦੀਪ ਕੰਗ ਨਾਲ਼ ਫਸਵੇਂ ਮੁਕਾਬਲੇ \'ਚ ਸੋਨੀਆ ਸਿੱਧੂ ਇਕ ਵਾਰ ਫਿਰ ਜਿੱਤੇ ਹਨ | ਬਰੈਂਟਨ ਪੱਛਮੀ ਤੋਂ ਕਮਲ ਖਹਿਰਾ (ਸਿਹਤ ਮੰਤਰੀ) ਵੋਟਾਂ ਦੀ ਗਿਣਤੀ ਦÏਰਾਨ ਕੰਜ਼ਰਵੇਟਿਵ ਅਮਰਜੀਤ ਗਿੱਲ ਤੋਂ 1000 ਕੁ ਵੋਟਾਂ ਦੇ ਫਰਕ ਨਾਲ਼ ਲਗਾਤਾਰ ਪੱਛੜੇ ਰਹੇ |

]]>
ਹਥਿਆਰਬੰਦ ਬਲਾਂ ਨੂੰ ਜਵਾਬੀ ਕਾਰਵਾਈ ਬਾਰੇ ਫ਼ੈਸਲਾ ਲੈਣ ਦੀ ਪੂਰੀ ਖੁੱਲ੍ਹ-ਮੋਦੀ ਕਿਹਾ, ਅੱਤਵਾਦ ਨੂੰ ਕੁਚਲਣਾ ਸਾਡਾ ਰਾਸ਼ਟਰੀ ਸੰਕਲਪਨਵੀਂ ਦਿੱਲੀ, 29 ਅਪ੍ਰੈਲ (ਪੀ. ਟੀ. ਆਈ., ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਹਥਿਆਰਬੰਦ ਫ਼ੌਜਾਂ ਨੂੰ ਪਹਿਲਗਾਮ ਅੱਤਵਾਦੀ ਹਮਲੇ ਦਾ ਜਵਾਬ ਦੇਣ ਲਈ ਤਰੀਕਿਆਂ, ਟੀਚਿਆਂ ਤੇ ਸਮੇਂ ਬਾਰੇ ਫ਼ੈਸਲਾ ਲੈਣ ਲਈ ਪੂਰੀ ਆਜ਼ਾਦੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਸੈਨਾਵਾਂ ਨੂੰ ਅੱਤਵਾਦ ਨਾਲ ਨਜਿੱਠਣ ਲਈ ਖੁੱਲ੍ਹੀ ਛੁੱਟੀ ਦਿੱਤੀ ਹੈ | ਖ਼ਬਰ ਏਜੰਸੀ ਅਨੁਸਾਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਨੂੰ ਕੁਚਲਣਾ ਸਾਡਾ ਰਾਸ਼ਟਰੀ ਸੰਕਲਪ ਹੈ | ਸਾਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਪੇਸ਼ੇਵਰ ਸਮਰੱਥਾਵਾਂ \'ਤੇ ਪੂਰਾ ਵਿਸ਼ਵਾਸ ਹੈ | ਫ਼ੌਜ ਨੂੰ ਅੱਤਵਾਦ ਵਿਰੁੱਧ ਕਾਰਵਾਈ ਦਾ ਤਰੀਕਾ, ਟੀਚਾ ਤੇ ਸਮਾਂ ਤੈਅ ਕਰਨ ਦੀ ਪੂਰੀ ਆਜ਼ਾਦੀ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਸੀ.ਡੀ.ਐਸ. ਜਨਰਲ ਅਨਿਲ ਚੌਹਾਨ, ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਤੇ ਜਲ ਸੈਨਾ ਮੁਖੀ ਐਡਮਿਰਲ ਡੀ.ਕੇ. ਤਿ੍ਪਾਠੀ ਨਾਲ ਉੱਚ-ਪੱਧਰੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਪੁਸ਼ਟੀ ਕੀਤੀ ਕਿ ਅੱਤਵਾਦ ਨੂੰ ਕਰਾਰਾ ਝਟਕਾ ਦੇਣ ਦਾ ਇਹ ਰਾਸ਼ਟਰੀ ਸੰਕਲਪ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਥਿਆਰਬੰਦ ਫ਼ੌਜਾਂ ਦੀ ਪੇਸ਼ੇਵਰ ਯੋਗਤਾਵਾਂ \'ਚ ਪੂਰਾ ਵਿਸ਼ਵਾਸ ਪ੍ਰਗਟ ਕੀਤਾ | ਇਸ ਸਬੰਧੀ ਇਕ ਸੂਤਰ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੂੰ ਸਾਡੀ ਪ੍ਰਤੀਕਿਰਿਆ ਦੇ ਢੰਗ, ਟੀਚਿਆਂ ਤੇ ਸਮੇਂ ਬਾਰੇ ਫ਼ੈਸਲਾ ਲੈਣ ਦੀ ਪੂਰੀ ਸੰਚਾਲਨ ਆਜ਼ਾਦੀ ਹੈ | ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਮਲੇ ਦੇ ਦੇ ਦੋਸ਼ੀ ਅੱਤਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਸਖ਼ਤ ਸਜ਼ਾ ਦੇਣ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ | ਪ੍ਰਧਾਨ ਮੰਤਰੀ ਦੇ ਸਖ਼ਤ ਦਾਅਵਿਆਂ ਤੇ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ \'ਤੇ ਉਨ੍ਹਾਂ ਦੀ ਸਰਕਾਰ ਦੇ ਮਜ਼ਬੂਤ ਰੁੱਖ ਨੇ ਭਾਰਤ ਤੋਂ ਸਖ਼ਤ ਜਵਾਬੀ ਕਾਰਵਾਈ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਹੈ | ਗ੍ਰਹਿ ਮੰਤਰਾਲੇ ਦੀ ਵੀ ਹੋਈ ਬੈਠਕ ਮੰਗਲਵਾਰ ਨੂੰ ਪਹਿਲਾਂ ਗ੍ਰਹਿ ਮੰਤਰਾਲੇ ਦੀ ਉੱਚ-ਪੱਧਰੀ ਬੈਠਕ ਹੋਈ | ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਈ ਇਸ ਬੈਠਕ \'ਚ ਰਾਸ਼ਟਰੀ ਸੁਰੱਖਿਆ ਗਾਰਡ (ਐਨ.ਐਸ.ਜੀ.) ਸੀਮਾ ਸੁਰੱਖਿਆ ਬਲ (ਬੀ.ਐਸ.ਐਫ.), ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਅਤੇ ਸਸ਼ਸਤਰ ਸੀਮਾ ਬਲ (ਐਸ.ਐਸ.ਬੀ.) ਦੇ ਸੀਨੀਅਰ ਅਧਿਕਾਰੀ ਸ਼ਾਮਿਲ ਸਨ | ਇਸ ਬੈਠਕ \'ਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਵੀ ਸ਼ਾਮਿਲ ਹੋਏ | ਅੱਜ ਹੋਣਗੀਆਂ ਚਾਰ ਅਹਿਮ ਬੈਠਕਾਂ ਰਾਜਧਾਨੀ ਦਿੱਲੀ \'ਚ ਅੱਜ ਸਿਲਸਿਲੇਵਾਰ ਢੰਗ ਨਾਲ ਚਾਰ ਅਹਿਮ ਬੈਠਕਾਂ ਹੋਣਗੀਆਂ | ਬੁੱਧਵਾਰ ਸਵੇਰੇ 11 ਵਜੇ ਸਭ ਤੋਂ ਪਹਿਲਾਂ ਕੈਬਨਿਟ ਸੁਰੱਖਿਆ ਕਮੇਟੀ (ਸੀ.ਸੀ.ਐਸ.) ਦੀ ਬੈਠਕ ਸੱਦੀ ਗਈ ਹੈ | ਪਹਿਲਗਾਮ ਹਮਲੇ ਤੋਂ ਬਾਅਦ ਦੂਜੀ ਵਾਰ ਸੀ.ਸੀ.ਐਸ. ਦੀ ਬੈਠਕ ਹੋ ਰਹੀ ਹੈ | ਸੀ.ਸੀ.ਐਸ. ਰਾਸ਼ਟਰੀ ਸੁਰੱਖਿਆ ਬਾਰੇ ਫ਼ੈਸਲੇ ਲੈਣ ਵਾਲੀ ਸਰਬਉੱਚ ਸੰਸਥਾ ਹੈ | ਸੀ.ਸੀ.ਐਸ. ਦੀ ਬੈਠਕ \'ਚ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਸ਼ਾਮਿਲ ਹੋਣਗੇ | ਇਸ ਬੈਠਕ ਤੋਂ ਬਾਅਦ ਸਿਆਸੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ.ਸੀ.ਪੀ.ਏ.) ਦੀ ਬੈਠਕ ਹੋਏਗੀ | ਬੈਠਕ \'ਚ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸੜਕ ਅਤੇ ਆਵਾਜਾਈ ਬਾਰੇ ਮੰਤਰੀ ਨਿਤਿਨ ਗਡਕਰੀ, ਸਿਹਤ ਮੰਤਰੀ ਜੇ.ਪੀ. ਨੱਢਾ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਸ਼ਾਮਿਲ ਹੋਣਗੇ | ਸੀ.ਸੀ.ਐਸ. ਅਤੇ ਸੀ.ਸੀ.ਪੀ.ਏ. ਦੀ ਮੀਟਿੰਗ ਤੋਂ ਬਾਅਦ ਆਰਥਿਕ ਮਾਮਲਿਆਂ ਬਾਰੇ ਕਮੇਟੀ (ਸੀ.ਸੀ.ਈ.ਏ.) ਦੀ ਬੈਠਕ ਹੋਏਗੀ ਅਤੇ ਉਸ ਤੋਂ ਬਾਅਦ ਕੈਬਨਿਟ ਦੀ ਬੈਠਕ ਹੋਏਗੀ | ਪਹਿਲਗਾਮ ਹਮਲੇ ਤੋਂ ਬਾਅਦ ਕੈਬਨਿਟ ਦੀ ਪਹਿਲੀ ਬੈਠਕ ਹੋਏਗੀ |http://beta.ajitjalandhar.com/latestnews/4858058.cmsWed, 30 Apr 2025 00:00:00 +0000https://www.ajitjalandhar.com/beta/cmsimages/20250430/4858058__d158929698.jpghttp://beta.ajitjalandhar.com/latestnews/4858058.cms http://beta.ajitjalandhar.com/latestnews/4858058.cms
ਹਥਿਆਰਬੰਦ ਬਲਾਂ ਨੂੰ ਜਵਾਬੀ ਕਾਰਵਾਈ ਬਾਰੇ ਫ਼ੈਸਲਾ ਲੈਣ ਦੀ ਪੂਰੀ ਖੁੱਲ੍ਹ-ਮੋਦੀ ਕਿਹਾ, ਅੱਤਵਾਦ ਨੂੰ ਕੁਚਲਣਾ ਸਾਡਾ ਰਾਸ਼ਟਰੀ ਸੰਕਲਪ

ਨਵੀਂ ਦਿੱਲੀ, 29 ਅਪ੍ਰੈਲ (ਪੀ. ਟੀ. ਆਈ., ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਹਥਿਆਰਬੰਦ ਫ਼ੌਜਾਂ ਨੂੰ ਪਹਿਲਗਾਮ ਅੱਤਵਾਦੀ ਹਮਲੇ ਦਾ ਜਵਾਬ ਦੇਣ ਲਈ ਤਰੀਕਿਆਂ, ਟੀਚਿਆਂ ਤੇ ਸਮੇਂ ਬਾਰੇ ਫ਼ੈਸਲਾ ਲੈਣ ਲਈ ਪੂਰੀ ਆਜ਼ਾਦੀ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿੰਨਾਂ ਸੈਨਾਵਾਂ ਨੂੰ ਅੱਤਵਾਦ ਨਾਲ ਨਜਿੱਠਣ ਲਈ ਖੁੱਲ੍ਹੀ ਛੁੱਟੀ ਦਿੱਤੀ ਹੈ | ਖ਼ਬਰ ਏਜੰਸੀ ਅਨੁਸਾਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਨੂੰ ਕੁਚਲਣਾ ਸਾਡਾ ਰਾਸ਼ਟਰੀ ਸੰਕਲਪ ਹੈ | ਸਾਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਪੇਸ਼ੇਵਰ ਸਮਰੱਥਾਵਾਂ \'ਤੇ ਪੂਰਾ ਵਿਸ਼ਵਾਸ ਹੈ | ਫ਼ੌਜ ਨੂੰ ਅੱਤਵਾਦ ਵਿਰੁੱਧ ਕਾਰਵਾਈ ਦਾ ਤਰੀਕਾ, ਟੀਚਾ ਤੇ ਸਮਾਂ ਤੈਅ ਕਰਨ ਦੀ ਪੂਰੀ ਆਜ਼ਾਦੀ ਹੈ | ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਸੀ.ਡੀ.ਐਸ. ਜਨਰਲ ਅਨਿਲ ਚੌਹਾਨ, ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ, ਹਵਾਈ ਫ਼ੌਜ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਤੇ ਜਲ ਸੈਨਾ ਮੁਖੀ ਐਡਮਿਰਲ ਡੀ.ਕੇ. ਤਿ੍ਪਾਠੀ ਨਾਲ ਉੱਚ-ਪੱਧਰੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਪੁਸ਼ਟੀ ਕੀਤੀ ਕਿ ਅੱਤਵਾਦ ਨੂੰ ਕਰਾਰਾ ਝਟਕਾ ਦੇਣ ਦਾ ਇਹ ਰਾਸ਼ਟਰੀ ਸੰਕਲਪ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਥਿਆਰਬੰਦ ਫ਼ੌਜਾਂ ਦੀ ਪੇਸ਼ੇਵਰ ਯੋਗਤਾਵਾਂ \'ਚ ਪੂਰਾ ਵਿਸ਼ਵਾਸ ਪ੍ਰਗਟ ਕੀਤਾ | ਇਸ ਸਬੰਧੀ ਇਕ ਸੂਤਰ ਨੇ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ਨੂੰ ਸਾਡੀ ਪ੍ਰਤੀਕਿਰਿਆ ਦੇ ਢੰਗ, ਟੀਚਿਆਂ ਤੇ ਸਮੇਂ ਬਾਰੇ ਫ਼ੈਸਲਾ ਲੈਣ ਦੀ ਪੂਰੀ ਸੰਚਾਲਨ ਆਜ਼ਾਦੀ ਹੈ | ਸੂਤਰਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਮਲੇ ਦੇ ਦੇ ਦੋਸ਼ੀ ਅੱਤਵਾਦੀਆਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਸਖ਼ਤ ਸਜ਼ਾ ਦੇਣ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ | ਪ੍ਰਧਾਨ ਮੰਤਰੀ ਦੇ ਸਖ਼ਤ ਦਾਅਵਿਆਂ ਤੇ ਰਾਸ਼ਟਰੀ ਸੁਰੱਖਿਆ ਦੇ ਮੁੱਦਿਆਂ \'ਤੇ ਉਨ੍ਹਾਂ ਦੀ ਸਰਕਾਰ ਦੇ ਮਜ਼ਬੂਤ ਰੁੱਖ ਨੇ ਭਾਰਤ ਤੋਂ ਸਖ਼ਤ ਜਵਾਬੀ ਕਾਰਵਾਈ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਹੈ |
ਗ੍ਰਹਿ ਮੰਤਰਾਲੇ ਦੀ ਵੀ ਹੋਈ ਬੈਠਕ
ਮੰਗਲਵਾਰ ਨੂੰ ਪਹਿਲਾਂ ਗ੍ਰਹਿ ਮੰਤਰਾਲੇ ਦੀ ਉੱਚ-ਪੱਧਰੀ ਬੈਠਕ ਹੋਈ | ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹੋਈ ਇਸ ਬੈਠਕ \'ਚ ਰਾਸ਼ਟਰੀ ਸੁਰੱਖਿਆ ਗਾਰਡ (ਐਨ.ਐਸ.ਜੀ.) ਸੀਮਾ ਸੁਰੱਖਿਆ ਬਲ (ਬੀ.ਐਸ.ਐਫ.), ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਅਤੇ ਸਸ਼ਸਤਰ ਸੀਮਾ ਬਲ (ਐਸ.ਐਸ.ਬੀ.) ਦੇ ਸੀਨੀਅਰ ਅਧਿਕਾਰੀ ਸ਼ਾਮਿਲ ਸਨ | ਇਸ ਬੈਠਕ \'ਚ ਕੇਂਦਰੀ ਗ੍ਰਹਿ ਸਕੱਤਰ ਗੋਵਿੰਦ ਮੋਹਨ ਵੀ ਸ਼ਾਮਿਲ ਹੋਏ |
ਅੱਜ ਹੋਣਗੀਆਂ ਚਾਰ ਅਹਿਮ ਬੈਠਕਾਂ
ਰਾਜਧਾਨੀ ਦਿੱਲੀ \'ਚ ਅੱਜ ਸਿਲਸਿਲੇਵਾਰ ਢੰਗ ਨਾਲ ਚਾਰ ਅਹਿਮ ਬੈਠਕਾਂ ਹੋਣਗੀਆਂ | ਬੁੱਧਵਾਰ ਸਵੇਰੇ 11 ਵਜੇ ਸਭ ਤੋਂ ਪਹਿਲਾਂ ਕੈਬਨਿਟ ਸੁਰੱਖਿਆ ਕਮੇਟੀ (ਸੀ.ਸੀ.ਐਸ.) ਦੀ ਬੈਠਕ ਸੱਦੀ ਗਈ ਹੈ | ਪਹਿਲਗਾਮ ਹਮਲੇ ਤੋਂ ਬਾਅਦ ਦੂਜੀ ਵਾਰ ਸੀ.ਸੀ.ਐਸ. ਦੀ ਬੈਠਕ ਹੋ ਰਹੀ ਹੈ | ਸੀ.ਸੀ.ਐਸ. ਰਾਸ਼ਟਰੀ ਸੁਰੱਖਿਆ ਬਾਰੇ ਫ਼ੈਸਲੇ ਲੈਣ ਵਾਲੀ ਸਰਬਉੱਚ ਸੰਸਥਾ ਹੈ | ਸੀ.ਸੀ.ਐਸ. ਦੀ ਬੈਠਕ \'ਚ ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਸ਼ਾਮਿਲ ਹੋਣਗੇ | ਇਸ ਬੈਠਕ ਤੋਂ ਬਾਅਦ ਸਿਆਸੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ (ਸੀ.ਸੀ.ਪੀ.ਏ.) ਦੀ ਬੈਠਕ ਹੋਏਗੀ | ਬੈਠਕ \'ਚ ਪ੍ਰਧਾਨ ਮੰਤਰੀ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸੜਕ ਅਤੇ ਆਵਾਜਾਈ ਬਾਰੇ ਮੰਤਰੀ ਨਿਤਿਨ ਗਡਕਰੀ, ਸਿਹਤ ਮੰਤਰੀ ਜੇ.ਪੀ. ਨੱਢਾ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਸ਼ਾਮਿਲ ਹੋਣਗੇ | ਸੀ.ਸੀ.ਐਸ. ਅਤੇ ਸੀ.ਸੀ.ਪੀ.ਏ. ਦੀ ਮੀਟਿੰਗ ਤੋਂ ਬਾਅਦ ਆਰਥਿਕ ਮਾਮਲਿਆਂ ਬਾਰੇ ਕਮੇਟੀ (ਸੀ.ਸੀ.ਈ.ਏ.) ਦੀ ਬੈਠਕ ਹੋਏਗੀ ਅਤੇ ਉਸ ਤੋਂ ਬਾਅਦ ਕੈਬਨਿਟ ਦੀ ਬੈਠਕ ਹੋਏਗੀ | ਪਹਿਲਗਾਮ ਹਮਲੇ ਤੋਂ ਬਾਅਦ ਕੈਬਨਿਟ ਦੀ ਪਹਿਲੀ ਬੈਠਕ ਹੋਏਗੀ |

]]>
ਕਸ਼ਮੀਰ 'ਚ 48 ਸੈਰ ਸਪਾਟਾ ਸਥਾਨ ਬੰਦਸ੍ਰੀਨਗਰ, 29 ਅਪ੍ਰੈਲ (ਪੀ. ਟੀ. ਆਈ.)-ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕਸ਼ਮੀਰ ਘਾਟੀ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਸਥਿਤ ਕਰੀਬ 50 ਜਨਤਕ ਪਾਰਕਾਂ ਅਤੇ ਬਾਗਾਂ ਨੂੰ ਸਾਵਧਾਨੀ ਦੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀਆਂ ਨੂੰ ਖਤਰੇ ਦੇ ਮੱਦੇਨਜ਼ਰ ਕਸ਼ਮੀਰ ਦੇ 87 ਜਨਤਕ ਪਾਰਕਾਂ ਅਤੇ ਬਾਗਾਂ 'ਚੋਂ 48 ਦੇ ਗੇਟ ਬੰਦ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਸੁਰੱਖਿਆ ਸਮੀਖਿਆ ਇਕ ਨਿਰੰਤਰ ਪ੍ਰਕਿਰਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸੂਚੀ ਵਿਚ ਹੋਰ ਸਥਾਨ ਸ਼ਾਮਿਲ ਕੀਤੇ ਜਾ ਸਕਦੇ ਹਨ | ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਸੈਰ-ਸਪਾਟਾ ਸਥਾਨ ਸੈਲਾਨੀਆਂ ਲਈ ਬੰਦ ਕੀਤੇ ਗਏ ਹਨ, ਉਹ ਕਸ਼ਮੀਰ ਦੇ ਦੂਰ-ਦੁਰਾਡੇ ਦੇ ਇਲਾਕਿਆਂ 'ਚ ਹਨ ਅਤੇ ਇਨ੍ਹਾਂ 'ਚੋਂ ਪਿਛਲੇ 10 ਸਾਲਾਂ 'ਚ ਖੋਲ੍ਹੇ ਗਏ ਕੁਝ ਨਵੇਂ ਸਥਾਨ ਵੀ ਸ਼ਾਮਿਲ ਹਨ | ਸੈਲਾਨੀਆਂ ਲਈ ਸੀਮਾ ਤੋਂ ਹਟਾਏ ਗਏ ਸਥਾਨਾਂ ਵਿਚ ਦੂਸ਼ਪਥਰੀ, ਕੋਕਰਨਾਗ, ਡੁਕਸੁਮ, ਸਿੰਥਨ ਟਾਪ, ਅੱਛਬਲ, ਬੰਗਸ ਘਾਟੀ, ਮਾਰਗਨ ਟਾਪ ਅਤੇ ਤੋਸਾਮੈਦਾਨ ਸ਼ਾਮਿਲ ਹਨ | ਹਾਲਾਂਕਿ ਅਧਿਕਾਰੀਆਂ ਨੇ ਇਸ ਬਾਰੇ ਕੋਈ ਰਸਮੀ ਆਦੇਸ਼ ਜਾਰੀ ਨਹੀਂ ਕੀਤਾ ਹੈ ਪਰ ਇਨ੍ਹਾਂ ਥਾਵਾਂ 'ਤੇ ਦਾਖਲੇ 'ਤੇ ਰੋਕ ਲਗਾ ਦਿੱਤੀ ਗਈ ਹੈ | ਦੱਖਣੀ ਕਸ਼ਮੀਰ ਦੇ ਕਈ ਮੁਗਲ ਗਾਰਡਨ ਦੇ ਮਾਮਲੇ 'ਚ ਇਨ੍ਹਾਂ ਥਾਵਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ | ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰਨ ਦਾ ਫ਼ੈਸਲਾ ਪਹਿਲਗਾਮ ਰਿਜ਼ਾਰਟ ਦੇ ਬੈਸਰਨ ਘਾਹ ਦੇ ਮੈਦਾਨ 'ਚ ਅੱਤਵਾਦੀਆਂ ਵਲੋਂ 26 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਇਕ ਹਫਤੇ ਬਾਅਦ ਲਿਆ ਗਿਆ ਹੈ | http://beta.ajitjalandhar.com/latestnews/4858057.cmsWed, 30 Apr 2025 00:00:00 +0000https://www.ajitjalandhar.com/beta/cmsimages/20250430/4858057__d98546010.jpghttp://beta.ajitjalandhar.com/latestnews/4858057.cms http://beta.ajitjalandhar.com/latestnews/4858057.cms
ਕਸ਼ਮੀਰ 'ਚ 48 ਸੈਰ ਸਪਾਟਾ ਸਥਾਨ ਬੰਦ
ਸ੍ਰੀਨਗਰ, 29 ਅਪ੍ਰੈਲ (ਪੀ. ਟੀ. ਆਈ.)-ਪਹਿਲਗਾਮ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਕਸ਼ਮੀਰ ਘਾਟੀ ਦੇ ਸੰਵੇਦਨਸ਼ੀਲ ਇਲਾਕਿਆਂ 'ਚ ਸਥਿਤ ਕਰੀਬ 50 ਜਨਤਕ ਪਾਰਕਾਂ ਅਤੇ ਬਾਗਾਂ ਨੂੰ ਸਾਵਧਾਨੀ ਦੇ ਤੌਰ 'ਤੇ ਬੰਦ ਕਰ ਦਿੱਤਾ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸੈਲਾਨੀਆਂ ਨੂੰ ਖਤਰੇ ਦੇ ਮੱਦੇਨਜ਼ਰ ਕਸ਼ਮੀਰ ਦੇ 87 ਜਨਤਕ ਪਾਰਕਾਂ ਅਤੇ ਬਾਗਾਂ 'ਚੋਂ 48 ਦੇ ਗੇਟ ਬੰਦ ਕਰ ਦਿੱਤੇ ਗਏ ਹਨ | ਉਨ੍ਹਾਂ ਕਿਹਾ ਕਿ ਸੁਰੱਖਿਆ ਸਮੀਖਿਆ ਇਕ ਨਿਰੰਤਰ ਪ੍ਰਕਿਰਿਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸੂਚੀ ਵਿਚ ਹੋਰ ਸਥਾਨ ਸ਼ਾਮਿਲ ਕੀਤੇ ਜਾ ਸਕਦੇ ਹਨ | ਅਧਿਕਾਰੀਆਂ ਨੇ ਦੱਸਿਆ ਕਿ ਜਿਹੜੇ ਸੈਰ-ਸਪਾਟਾ ਸਥਾਨ ਸੈਲਾਨੀਆਂ ਲਈ ਬੰਦ ਕੀਤੇ ਗਏ ਹਨ, ਉਹ ਕਸ਼ਮੀਰ ਦੇ ਦੂਰ-ਦੁਰਾਡੇ ਦੇ ਇਲਾਕਿਆਂ 'ਚ ਹਨ ਅਤੇ ਇਨ੍ਹਾਂ 'ਚੋਂ ਪਿਛਲੇ 10 ਸਾਲਾਂ 'ਚ ਖੋਲ੍ਹੇ ਗਏ ਕੁਝ ਨਵੇਂ ਸਥਾਨ ਵੀ ਸ਼ਾਮਿਲ ਹਨ | ਸੈਲਾਨੀਆਂ ਲਈ ਸੀਮਾ ਤੋਂ ਹਟਾਏ ਗਏ ਸਥਾਨਾਂ ਵਿਚ ਦੂਸ਼ਪਥਰੀ, ਕੋਕਰਨਾਗ, ਡੁਕਸੁਮ, ਸਿੰਥਨ ਟਾਪ, ਅੱਛਬਲ, ਬੰਗਸ ਘਾਟੀ, ਮਾਰਗਨ ਟਾਪ ਅਤੇ ਤੋਸਾਮੈਦਾਨ ਸ਼ਾਮਿਲ ਹਨ | ਹਾਲਾਂਕਿ ਅਧਿਕਾਰੀਆਂ ਨੇ ਇਸ ਬਾਰੇ ਕੋਈ ਰਸਮੀ ਆਦੇਸ਼ ਜਾਰੀ ਨਹੀਂ ਕੀਤਾ ਹੈ ਪਰ ਇਨ੍ਹਾਂ ਥਾਵਾਂ 'ਤੇ ਦਾਖਲੇ 'ਤੇ ਰੋਕ ਲਗਾ ਦਿੱਤੀ ਗਈ ਹੈ | ਦੱਖਣੀ ਕਸ਼ਮੀਰ ਦੇ ਕਈ ਮੁਗਲ ਗਾਰਡਨ ਦੇ ਮਾਮਲੇ 'ਚ ਇਨ੍ਹਾਂ ਥਾਵਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਹਨ | ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰਨ ਦਾ ਫ਼ੈਸਲਾ ਪਹਿਲਗਾਮ ਰਿਜ਼ਾਰਟ ਦੇ ਬੈਸਰਨ ਘਾਹ ਦੇ ਮੈਦਾਨ 'ਚ ਅੱਤਵਾਦੀਆਂ ਵਲੋਂ 26 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੇ ਇਕ ਹਫਤੇ ਬਾਅਦ ਲਿਆ ਗਿਆ ਹੈ |

]]>
ਜਾਂਚ ਏਜੰਸੀ ਵਲੋਂ ਵੱਡਾ ਖੁਲਾਸਾ 5 ਅੱਤਵਾਦੀਆਂ ਦੀ ਹੋਈ ਪਛਾਣ ਇਕ ਸਾਬਕਾ ਪਾਕਿ ਫ਼ੌਜੀ, 2 ਸਥਾਨਕ ਕਸ਼ਮੀਰੀ ਨਵੀਂ ਦਿੱਲੀ, 29 ਅਪ੍ਰੈਲ (ਇੰਟ:)-ਪਹਿਲਗਾਮ ਅੱਤਵਾਦੀ ਹਮਲੇ \'ਚ ਸ਼ਾਮਿਲ 5 ਅੱਤਵਾਦੀਆਂ ਦੀ ਪਛਾਣ ਕਰ ਲਈ ਗਈ ਹੈ | ਇਨ੍ਹਾਂ \'ਚੋਂ 3 ਪਾਕਿਸਤਾਨੀ ਨਾਗਰਿਕ ਹਨ ਜਦੋਂਕਿ 2 ਭਾਰਤ ਦੇ ਜੰਮੂ-ਕਸ਼ਮੀਰ ਦੇ ਮੂਲ ਨਿਵਾਸੀ ਹਨ | ਇਨ੍ਹਾਂ ਅੱਤਵਾਦੀਆਂ \'ਚੋਂ ਇਕ ਪਾਕਿਸਤਾਨ ਦਾ ਸਾਬਕਾ ਫ਼ੌਜੀ ਵੀ ਹੈ | ਜਾਂਚ ਏਜੰਸੀ ਵਲੋਂ ਪਛਾਣੇ ਗਏ ਤਿੰਨ ਪਾਕਿਸਤਾਨੀ ਨਾਗਰਿਕਾਂ ਦੇ ਨਾਮ ਆਸਿਫ ਫ਼ੌਜੀ (ਮੂਸਾ), ਅਬੂ ਤਲਹਾ (ਆਸਿਫ) ਅਤੇ ਸੁਲੇਮਾਨ ਸ਼ਾਹ (ਯੂਨਸ) ਹਨ | ਬਾਕੀ ਦੋ ਹਨ ਆਦਿਲ ਗੁਰੀ, ਜੋ ਕਿ ਅਨੰਤਨਾਗ, ਕਸ਼ਮੀਰ ਦਾ ਰਹਿਣ ਵਾਲਾ ਹੈ ਅਤੇ ਅਹਿਸਾਨ ਪੁਲਵਾਮਾ ਦਾ ਰਹਿਣ ਵਾਲਾ ਹੈ¢ ਅਹਿਸਾਨ ਸਾਲ 2018 ਵਿਚ ਪਾਕਿਸਤਾਨ ਗਿਆ ਸੀ | ਇਹ ਅੱਤਵਾਦੀ 2 ਸਾਲਾਂ ਤੋਂ ਸਰਗਰਮ ਸਨ | ਅਲੀ ਭਾਈ ਉਰਫ ਤਲਹਾ ਪਾਕਿਸਤਾਨੀ ਲਗਭਗ 2 ਸਾਲਾਂ ਤੋਂ ਕਸ਼ਮੀਰ ਵਾਦੀ ਵਿਚ ਸਰਗਰਮ ਹੈ | ਪਹਿਲਾਂ ਉਹ ਸ੍ਰੀਨਗਰ ਦੇ ਨੇੜੇ ਦਾਚੀਗਾਮ ਦੇ ਜੰਗਲਾਂ ਵਿਚ ਸਰਗਰਮ ਸੀ | ਇਨ੍ਹਾਂ ਪਾਕਿਸਤਾਨੀ ਅੱਤਵਾਦੀਆਂ \'ਚੋਂ ਇਕ ਆਸਿਫ ਫÏਜੀ ਉਰਫ਼ ਹਾਸ਼ਿਮ ਮੂਸਾ, ਪਾਕਿਸਤਾਨੀ ਫ਼ੌਜ ਦੇ ਵਿਸ਼ੇਸ਼ ਬਲਾਂ ਦਾ ਸਾਬਕਾ ਪੈਰਾ ਕਮਾਂਡੋ ਹੈ | ਇਹ ਜਾਣਕਾਰੀ ਅੱਤਵਾਦੀ ਸਾਜਿਸ਼ ਦੀ ਜਾਂਚ ਦੌਰਾਨ ਸਾਹਮਣੇ ਆਈ ਹੈ | ਸੂਤਰਾਂ ਅਨੁਸਾਰ, ਉਹ ਹੁਣ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਨਾਲ ਕੰਮ ਕਰਨ ਵਾਲਾ ਇਕ ਕੱਟੜ ਅੱਤਵਾਦੀ ਹੈ, ਜਿਸ ਨੂੰ ਸੰਗਠਨ ਦੇ ਆਗੂਆਂ ਨੇ ਗੈਰ-ਸਥਾਨਕ ਲੋਕਾਂ ਦੇ ਨਾਲ-ਨਾਲ ਸੁਰੱਖਿਆ ਬਲਾਂ \'ਤੇ ਅੱਤਵਾਦੀ ਹਮਲੇ ਕਰਨ ਲਈ ਜੰਮੂ ਅਤੇ ਕਸ਼ਮੀਰ ਭੇਜਿਆ ਸੀ | ਇਕ ਅੱਤਵਾਦੀ ਪਾਕਿਸਤਾਨੀ ਫ਼ੌਜ ਵਿਚ ਰਿਹਾ ਹੈ | ਜਾਂਚ ਤੋਂ ਪਤਾ ਲੱਗਾ ਹੈ ਕਿ ਮੂਸਾ ਪਿਛਲੇ ਸਾਲ ਅਤੇ ਇਸ ਸਾਲ ਕਸ਼ਮੀਰ ਵਿਚ ਤਿੰਨ ਵੱਡੇ ਹਮਲਿਆਂ ਵਿਚ ਸ਼ਾਮਿਲ ਸੀ - ਗੰਗਗੀਰ (ਗੰਦਰਬਲ), ਗੁਲਮਰਗ (ਬਾਰਾਮੂਲਾ) ਅਤੇ ਹੁਣ ਪਹਿਲਗਾਮ ਵਿਚ ਹੈ | ਗੰਗਗੀਰ ਅਤੇ ਗੁਲਮਰਗ ਹਮਲੇ ਅਕਤੂਬਰ 2024 ਵਿਚ ਹੋਏ ਸਨ | ਜਦੋਂਕਿ ਮੂਸਾ ਤਿੰਨਾਂ ਹਮਲਿਆਂ ਵਿਚ ਸਾਂਝੇ ਦੋਸ਼ੀ ਵਜੋਂ ਉਭਰਿਆ ਹੈ, ਪਾਕਿਸਤਾਨ ਵਿਚ ਸਿਖਲਾਈ ਪ੍ਰਾਪਤ ਦੋ ਹੋਰ ਸਥਾਨਕ ਅੱਤਵਾਦੀ, ਜੁਨੈਦ ਅਹਿਮਦ ਭੱਟ ਅਤੇ ਅਰਬਾਜ਼ ਮੀਰ, ਵੀ ਗਗਨਗੀਰ ਅਤੇ ਬੂਟਾ ਪੱਥਰੀ ਗੁਲਮਰਗ ਹਮਲਿਆਂ ਵਿਚ ਸ਼ਾਮਲ ਸਨ ਪਰ ਨਵੰਬਰ ਅਤੇ ਦਸੰਬਰ 2024 ਵਿਚ ਸੁਰੱਖਿਆ ਬਲਾਂ ਦੁਆਰਾ ਵੱਖ-ਵੱਖ ਮੁਕਾਬਲਿਆਂ ਵਿਚ ਮਾਰੇ ਗਏ ਸਨ | ਸੁਰੱਖਿਆ ਏਜੰਸੀ ਨੇ ਜਾਂਚ ਕੀਤੀ ਤੇਜ਼ ਦੱਸਣਯੋਗ ਹੈ ਕਿ ਜਾਂਚ ਏਜੰਸੀ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਵਿਚ ਰੁਝੀ ਹੋਈ ਹੈ | ਇਸ ਵਿਚ ਜੰਮੂ-ਕਸ਼ਮੀਰ ਪੁਲਿਸ ਉਨ੍ਹਾਂ ਦੀ ਮਦਦ ਕਰ ਰਹੀ ਹੈ | ਇਸ ਅੱਤਵਾਦੀ ਹਮਲੇ ਵਿਚ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਦੇ ਸਹਿਯੋਗੀ ਸੈਫੁੱਲਾ ਕਸੂਰੀ ਦੀ ਭੂਮਿਕਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ | ਇਸ ਸਾਲ ਸੋਸ਼ਲ ਮੀਡੀਆ \'ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ਵਿਚ ਕਸੂਰੀ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਫਰਵਰੀ 2026 ਤੱਕ ਕਸ਼ਮੀਰ ਆਜ਼ਾਦ ਹੋ ਜਾਵੇਗਾ | ਇਹ ਸਥਾਨ ਪਵਿੱਤਰ ਹੋ ਜਾਵੇਗਾ ਅਤੇ ਮੁਜ਼ਾਹਿਦੀਨ ਆਪਣੇ ਹਮਲੇ ਤੇਜ਼ ਕਰ ਦੇਣਗੇ |http://beta.ajitjalandhar.com/latestnews/4858067.cmsWed, 30 Apr 2025 00:00:00 +0000 http://beta.ajitjalandhar.com/latestnews/4858067.cms
ਜਾਂਚ ਏਜੰਸੀ ਵਲੋਂ ਵੱਡਾ ਖੁਲਾਸਾ 5 ਅੱਤਵਾਦੀਆਂ ਦੀ ਹੋਈ ਪਛਾਣ

ਇਕ ਸਾਬਕਾ ਪਾਕਿ ਫ਼ੌਜੀ, 2 ਸਥਾਨਕ ਕਸ਼ਮੀਰੀ
ਨਵੀਂ ਦਿੱਲੀ, 29 ਅਪ੍ਰੈਲ (ਇੰਟ:)-ਪਹਿਲਗਾਮ ਅੱਤਵਾਦੀ ਹਮਲੇ \'ਚ ਸ਼ਾਮਿਲ 5 ਅੱਤਵਾਦੀਆਂ ਦੀ ਪਛਾਣ ਕਰ ਲਈ ਗਈ ਹੈ | ਇਨ੍ਹਾਂ \'ਚੋਂ 3 ਪਾਕਿਸਤਾਨੀ ਨਾਗਰਿਕ ਹਨ ਜਦੋਂਕਿ 2 ਭਾਰਤ ਦੇ ਜੰਮੂ-ਕਸ਼ਮੀਰ ਦੇ ਮੂਲ ਨਿਵਾਸੀ ਹਨ | ਇਨ੍ਹਾਂ ਅੱਤਵਾਦੀਆਂ \'ਚੋਂ ਇਕ ਪਾਕਿਸਤਾਨ ਦਾ ਸਾਬਕਾ ਫ਼ੌਜੀ ਵੀ ਹੈ | ਜਾਂਚ ਏਜੰਸੀ ਵਲੋਂ ਪਛਾਣੇ ਗਏ ਤਿੰਨ ਪਾਕਿਸਤਾਨੀ ਨਾਗਰਿਕਾਂ ਦੇ ਨਾਮ ਆਸਿਫ ਫ਼ੌਜੀ (ਮੂਸਾ), ਅਬੂ ਤਲਹਾ (ਆਸਿਫ) ਅਤੇ ਸੁਲੇਮਾਨ ਸ਼ਾਹ (ਯੂਨਸ) ਹਨ | ਬਾਕੀ ਦੋ ਹਨ ਆਦਿਲ ਗੁਰੀ, ਜੋ ਕਿ ਅਨੰਤਨਾਗ, ਕਸ਼ਮੀਰ ਦਾ ਰਹਿਣ ਵਾਲਾ ਹੈ ਅਤੇ ਅਹਿਸਾਨ ਪੁਲਵਾਮਾ ਦਾ ਰਹਿਣ ਵਾਲਾ ਹੈ¢ ਅਹਿਸਾਨ ਸਾਲ 2018 ਵਿਚ ਪਾਕਿਸਤਾਨ ਗਿਆ ਸੀ | ਇਹ ਅੱਤਵਾਦੀ 2 ਸਾਲਾਂ ਤੋਂ ਸਰਗਰਮ ਸਨ | ਅਲੀ ਭਾਈ ਉਰਫ ਤਲਹਾ ਪਾਕਿਸਤਾਨੀ ਲਗਭਗ 2 ਸਾਲਾਂ ਤੋਂ ਕਸ਼ਮੀਰ ਵਾਦੀ ਵਿਚ ਸਰਗਰਮ ਹੈ | ਪਹਿਲਾਂ ਉਹ ਸ੍ਰੀਨਗਰ ਦੇ ਨੇੜੇ ਦਾਚੀਗਾਮ ਦੇ ਜੰਗਲਾਂ ਵਿਚ ਸਰਗਰਮ ਸੀ | ਇਨ੍ਹਾਂ ਪਾਕਿਸਤਾਨੀ ਅੱਤਵਾਦੀਆਂ \'ਚੋਂ ਇਕ ਆਸਿਫ ਫÏਜੀ ਉਰਫ਼ ਹਾਸ਼ਿਮ ਮੂਸਾ, ਪਾਕਿਸਤਾਨੀ ਫ਼ੌਜ ਦੇ ਵਿਸ਼ੇਸ਼ ਬਲਾਂ ਦਾ ਸਾਬਕਾ ਪੈਰਾ ਕਮਾਂਡੋ ਹੈ | ਇਹ ਜਾਣਕਾਰੀ ਅੱਤਵਾਦੀ ਸਾਜਿਸ਼ ਦੀ ਜਾਂਚ ਦੌਰਾਨ ਸਾਹਮਣੇ ਆਈ ਹੈ | ਸੂਤਰਾਂ ਅਨੁਸਾਰ, ਉਹ ਹੁਣ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਨਾਲ ਕੰਮ ਕਰਨ ਵਾਲਾ ਇਕ ਕੱਟੜ ਅੱਤਵਾਦੀ ਹੈ, ਜਿਸ ਨੂੰ ਸੰਗਠਨ ਦੇ ਆਗੂਆਂ ਨੇ ਗੈਰ-ਸਥਾਨਕ ਲੋਕਾਂ ਦੇ ਨਾਲ-ਨਾਲ ਸੁਰੱਖਿਆ ਬਲਾਂ \'ਤੇ ਅੱਤਵਾਦੀ ਹਮਲੇ ਕਰਨ ਲਈ ਜੰਮੂ ਅਤੇ ਕਸ਼ਮੀਰ ਭੇਜਿਆ ਸੀ | ਇਕ ਅੱਤਵਾਦੀ ਪਾਕਿਸਤਾਨੀ ਫ਼ੌਜ ਵਿਚ ਰਿਹਾ ਹੈ | ਜਾਂਚ ਤੋਂ ਪਤਾ ਲੱਗਾ ਹੈ ਕਿ ਮੂਸਾ ਪਿਛਲੇ ਸਾਲ ਅਤੇ ਇਸ ਸਾਲ ਕਸ਼ਮੀਰ ਵਿਚ ਤਿੰਨ ਵੱਡੇ ਹਮਲਿਆਂ ਵਿਚ ਸ਼ਾਮਿਲ ਸੀ - ਗੰਗਗੀਰ (ਗੰਦਰਬਲ), ਗੁਲਮਰਗ (ਬਾਰਾਮੂਲਾ) ਅਤੇ ਹੁਣ ਪਹਿਲਗਾਮ ਵਿਚ ਹੈ | ਗੰਗਗੀਰ ਅਤੇ ਗੁਲਮਰਗ ਹਮਲੇ ਅਕਤੂਬਰ 2024 ਵਿਚ ਹੋਏ ਸਨ | ਜਦੋਂਕਿ ਮੂਸਾ ਤਿੰਨਾਂ ਹਮਲਿਆਂ ਵਿਚ ਸਾਂਝੇ ਦੋਸ਼ੀ ਵਜੋਂ ਉਭਰਿਆ ਹੈ, ਪਾਕਿਸਤਾਨ ਵਿਚ ਸਿਖਲਾਈ ਪ੍ਰਾਪਤ ਦੋ ਹੋਰ ਸਥਾਨਕ ਅੱਤਵਾਦੀ, ਜੁਨੈਦ ਅਹਿਮਦ ਭੱਟ ਅਤੇ ਅਰਬਾਜ਼ ਮੀਰ, ਵੀ ਗਗਨਗੀਰ ਅਤੇ ਬੂਟਾ ਪੱਥਰੀ ਗੁਲਮਰਗ ਹਮਲਿਆਂ ਵਿਚ ਸ਼ਾਮਲ ਸਨ ਪਰ ਨਵੰਬਰ ਅਤੇ ਦਸੰਬਰ 2024 ਵਿਚ ਸੁਰੱਖਿਆ ਬਲਾਂ ਦੁਆਰਾ ਵੱਖ-ਵੱਖ ਮੁਕਾਬਲਿਆਂ ਵਿਚ ਮਾਰੇ ਗਏ ਸਨ |
ਸੁਰੱਖਿਆ ਏਜੰਸੀ ਨੇ ਜਾਂਚ ਕੀਤੀ ਤੇਜ਼
ਦੱਸਣਯੋਗ ਹੈ ਕਿ ਜਾਂਚ ਏਜੰਸੀ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੀ ਜਾਂਚ ਵਿਚ ਰੁਝੀ ਹੋਈ ਹੈ | ਇਸ ਵਿਚ ਜੰਮੂ-ਕਸ਼ਮੀਰ ਪੁਲਿਸ ਉਨ੍ਹਾਂ ਦੀ ਮਦਦ ਕਰ ਰਹੀ ਹੈ | ਇਸ ਅੱਤਵਾਦੀ ਹਮਲੇ ਵਿਚ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਦੇ ਸਹਿਯੋਗੀ ਸੈਫੁੱਲਾ ਕਸੂਰੀ ਦੀ ਭੂਮਿਕਾ ਦੀ ਜਾਂਚ ਵੀ ਕੀਤੀ ਜਾ ਰਹੀ ਹੈ | ਇਸ ਸਾਲ ਸੋਸ਼ਲ ਮੀਡੀਆ \'ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ਵਿਚ ਕਸੂਰੀ ਨੂੰ ਇਹ ਕਹਿੰਦੇ ਸੁਣਿਆ ਗਿਆ ਸੀ ਕਿ ਫਰਵਰੀ 2026 ਤੱਕ ਕਸ਼ਮੀਰ ਆਜ਼ਾਦ ਹੋ ਜਾਵੇਗਾ | ਇਹ ਸਥਾਨ ਪਵਿੱਤਰ ਹੋ ਜਾਵੇਗਾ ਅਤੇ ਮੁਜ਼ਾਹਿਦੀਨ ਆਪਣੇ ਹਮਲੇ ਤੇਜ਼ ਕਰ ਦੇਣਗੇ |

]]>
ਖੜਗੇ ਤੇ ਰਾਹੁਲ ਵਲੋਂ ਵਿਸ਼ੇਸ਼ ਇਜਲਾਸ ਸੱਦਣ ਦੀ ਅਪੀਲਨਵੀਂ ਦਿੱਲੀ, 29 ਅਪ੍ਰੈਲ (ਉਪਮਾ ਡਾਗਾ ਪਾਰਥ)-ਕਾਂਗਰਸ ਪਾਰਟੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਖ਼ਿਲਾਫ਼ ਦੇਸ਼ ਦੀ ਇਕਜੁੱਟਤਾ ਅਤੇ ਵਚਨਬੱਧਤਾ ਦਾ ਦੁਨੀਆ ਨੂੰ ਸੰਦੇਸ਼ ਦੇਣ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦੇ ਜਾਣ ਦੀ ਮੰਗ ਕੀਤੀ ਹੈ | ਇਸ ਸੰਬੰਧ 'ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪਹਿਲਗਾਮ ਅੱਤਵਾਦੀ ਹਮਲੇ 'ਤੇ ਚਰਚਾ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਤੁਰੰਤ ਬੁਲਾਉਣ ਦੀ ਅਪੀਲ ਕੀਤੀ ਹੈ | ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਅਤੇ ਖੜਗੇ ਨੇ ਸੋਮਵਾਰ ਸ਼ਾਮ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਵਿਰੋਧੀ ਧਿਰਾਂ ਦੇ ਗੱਠਜੋੜ 'ਇੰਡੀਆ' ਦੀਆਂ ਸਾਰੀਆਂ ਅਹਿਮ ਪਾਰਟੀਆਂ ਨਾਲ ਵਿਚਾਰ ਚਰਚਾ ਤੋਂ ਬਾਅਦ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਅਪੀਲ ਕਰ ਰਹੇ ਹਨ | ਕਾਂਗਰਸ ਨੇ ਦੋਹਾਂ ਨੇਤਾਵਾਂ ਦੀਆਂ ਚਿੱਠੀਆਂ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਾਂਝੀਆਂ ਕੀਤੀਆਂ | http://beta.ajitjalandhar.com/latestnews/4858056.cmsWed, 30 Apr 2025 00:00:00 +0000https://www.ajitjalandhar.com/beta/cmsimages/20250430/4858056__d98546918.jpghttp://beta.ajitjalandhar.com/latestnews/4858056.cms http://beta.ajitjalandhar.com/latestnews/4858056.cms
ਖੜਗੇ ਤੇ ਰਾਹੁਲ ਵਲੋਂ ਵਿਸ਼ੇਸ਼ ਇਜਲਾਸ ਸੱਦਣ ਦੀ ਅਪੀਲ
ਨਵੀਂ ਦਿੱਲੀ, 29 ਅਪ੍ਰੈਲ (ਉਪਮਾ ਡਾਗਾ ਪਾਰਥ)-ਕਾਂਗਰਸ ਪਾਰਟੀ ਨੇ ਪਹਿਲਗਾਮ ਅੱਤਵਾਦੀ ਹਮਲੇ ਦੇ ਖ਼ਿਲਾਫ਼ ਦੇਸ਼ ਦੀ ਇਕਜੁੱਟਤਾ ਅਤੇ ਵਚਨਬੱਧਤਾ ਦਾ ਦੁਨੀਆ ਨੂੰ ਸੰਦੇਸ਼ ਦੇਣ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦੇ ਜਾਣ ਦੀ ਮੰਗ ਕੀਤੀ ਹੈ | ਇਸ ਸੰਬੰਧ 'ਚ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪਹਿਲਗਾਮ ਅੱਤਵਾਦੀ ਹਮਲੇ 'ਤੇ ਚਰਚਾ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਤੁਰੰਤ ਬੁਲਾਉਣ ਦੀ ਅਪੀਲ ਕੀਤੀ ਹੈ | ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਅਤੇ ਖੜਗੇ ਨੇ ਸੋਮਵਾਰ ਸ਼ਾਮ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ਵਿਰੋਧੀ ਧਿਰਾਂ ਦੇ ਗੱਠਜੋੜ 'ਇੰਡੀਆ' ਦੀਆਂ ਸਾਰੀਆਂ ਅਹਿਮ ਪਾਰਟੀਆਂ ਨਾਲ ਵਿਚਾਰ ਚਰਚਾ ਤੋਂ ਬਾਅਦ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਅਪੀਲ ਕਰ ਰਹੇ ਹਨ | ਕਾਂਗਰਸ ਨੇ ਦੋਹਾਂ ਨੇਤਾਵਾਂ ਦੀਆਂ ਚਿੱਠੀਆਂ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਸਾਂਝੀਆਂ ਕੀਤੀਆਂ |

]]>
ਜਸਟਿਸ ਗਵਈ ਅਗਲੇ ਚੀਫ ਜਸਟਿਸ ਨਿਯੁਕਤ 14 ਮਈ ਨੂੰ ਸਹੁੰ ਚੁੱਕਣਗੇ ਨਵੀਂ ਦਿੱਲੀ, 29 ਅਪ੍ਰੈਲ (ਪੀ. ਟੀ. ਆਈ.)-ਜਸਟਿਸ ਭੂਸ਼ਣ ਰਾਮਕਿ੍ਸ਼ਨ ਗਵਈ ਨੂੰ ਭਾਰਤ ਦਾ ਅਗਲਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ | ਉਹ ਮੌਜੂਦਾ ਚੀਫ ਜਸਟਿਸ (ਸੀ.ਜੇ.ਆਈ.) ਜਸਟਿਸ ਸੰਜੀਵ ਖੰਨਾ ਦੇ ਸੇਵਾਮੁਕਤ ਹੋਣ ਤੋਂ ਇਕ ਦਿਨ ਬਾਅਦ 14 ਮਈ ਨੂੰ ਚੀਫ ਜਸਟਿਸ (ਸੀ.ਜੇ.ਆਈ.) ਦੇ ਅਹੁਦੇ ਦੀ ਸਹੰੁ ਚੁੱਕਣਗੇ | ਕਾਨੂੰਨ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਜਸਟਿਸ ਗਵਈ ਦੀ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਨਿਯੁਕਤੀ ਦਾ ਐਲਾਨ ਕੀਤਾ | http://beta.ajitjalandhar.com/latestnews/4858053.cmsWed, 30 Apr 2025 00:00:00 +0000https://www.ajitjalandhar.com/beta/cmsimages/20250430/4858053__d98551004.jpghttp://beta.ajitjalandhar.com/latestnews/4858053.cms http://beta.ajitjalandhar.com/latestnews/4858053.cms
ਜਸਟਿਸ ਗਵਈ ਅਗਲੇ ਚੀਫ ਜਸਟਿਸ ਨਿਯੁਕਤ 14 ਮਈ ਨੂੰ ਸਹੁੰ ਚੁੱਕਣਗੇ
ਨਵੀਂ ਦਿੱਲੀ, 29 ਅਪ੍ਰੈਲ (ਪੀ. ਟੀ. ਆਈ.)-ਜਸਟਿਸ ਭੂਸ਼ਣ ਰਾਮਕਿ੍ਸ਼ਨ ਗਵਈ ਨੂੰ ਭਾਰਤ ਦਾ ਅਗਲਾ ਚੀਫ਼ ਜਸਟਿਸ ਨਿਯੁਕਤ ਕੀਤਾ ਗਿਆ ਹੈ | ਉਹ ਮੌਜੂਦਾ ਚੀਫ ਜਸਟਿਸ (ਸੀ.ਜੇ.ਆਈ.) ਜਸਟਿਸ ਸੰਜੀਵ ਖੰਨਾ ਦੇ ਸੇਵਾਮੁਕਤ ਹੋਣ ਤੋਂ ਇਕ ਦਿਨ ਬਾਅਦ 14 ਮਈ ਨੂੰ ਚੀਫ ਜਸਟਿਸ (ਸੀ.ਜੇ.ਆਈ.) ਦੇ ਅਹੁਦੇ ਦੀ ਸਹੰੁ ਚੁੱਕਣਗੇ | ਕਾਨੂੰਨ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ਜਾਰੀ ਕਰਕੇ ਜਸਟਿਸ ਗਵਈ ਦੀ ਭਾਰਤ ਦੇ 52ਵੇਂ ਚੀਫ਼ ਜਸਟਿਸ ਵਜੋਂ ਨਿਯੁਕਤੀ ਦਾ ਐਲਾਨ ਕੀਤਾ |

]]>
ਸੀ.ਆਈ.ਐਸ.ਸੀ.ਈ. 10ਵੀਂ ਤੇ 12ਵੀਂ ਦੇ ਨਤੀਜੇ ਅੱਜ ਨਵੀਂ ਦਿੱਲੀ, 29 ਅਪ੍ਰੈਲ (ਪੀ. ਟੀ. ਆਈ.)-ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀ. ਆਈ. ਐਸ. ਸੀ. ਈ.) ਬੁੱਧਵਾਰ ਨੂੰ ਸਵੇਰੇ 11 ਵਜੇ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨੇਗੀ | ਇਸ ਸੰਬੰਧੀ ਸੀ.ਆਈ.ਐਸ.ਸੀ.ਈ. ਦੇ ਮੁੱਖ ਕਾਰਜਕਾਰੀ ਜੋਸਫ਼ ਇਮੈਨੁਅਲ ਨੇ ਕਿਹਾ ਕਿ ਵਿਦਿਆਰਥੀ ਵੈੱਬਸਾਈਟ ਜਾਂ ਬੋਰਡ ਦੇ ਪੋਰਟਲ ਦੀ ਵਰਤੋਂ ਕਰਕੇ ਨਤੀਜੇ ਵੇਖ ਸਕਦੇ ਹਨ | ਉਨ੍ਹਾਂ ਕਿਹਾ ਕਿ ਨਤੀਜਿਆਂ ਨੂੰ ਡਿਜੀਲਾਕਰ ਰਾਹੀਂ ਵੀ ਐਕਸੈਸ ਕੀਤਾ ਜਾ ਸਕਦਾ ਹੈ | http://beta.ajitjalandhar.com/latestnews/4858054.cmsWed, 30 Apr 2025 00:00:00 +0000 http://beta.ajitjalandhar.com/latestnews/4858054.cms
ਸੀ.ਆਈ.ਐਸ.ਸੀ.ਈ. 10ਵੀਂ ਤੇ 12ਵੀਂ ਦੇ ਨਤੀਜੇ ਅੱਜ

ਨਵੀਂ ਦਿੱਲੀ, 29 ਅਪ੍ਰੈਲ (ਪੀ. ਟੀ. ਆਈ.)-ਕੌਂਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨਜ਼ (ਸੀ. ਆਈ. ਐਸ. ਸੀ. ਈ.) ਬੁੱਧਵਾਰ ਨੂੰ ਸਵੇਰੇ 11 ਵਜੇ 10ਵੀਂ ਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨੇਗੀ | ਇਸ ਸੰਬੰਧੀ ਸੀ.ਆਈ.ਐਸ.ਸੀ.ਈ. ਦੇ ਮੁੱਖ ਕਾਰਜਕਾਰੀ ਜੋਸਫ਼ ਇਮੈਨੁਅਲ ਨੇ ਕਿਹਾ ਕਿ ਵਿਦਿਆਰਥੀ ਵੈੱਬਸਾਈਟ ਜਾਂ ਬੋਰਡ ਦੇ ਪੋਰਟਲ ਦੀ ਵਰਤੋਂ ਕਰਕੇ ਨਤੀਜੇ ਵੇਖ ਸਕਦੇ ਹਨ | ਉਨ੍ਹਾਂ ਕਿਹਾ ਕਿ ਨਤੀਜਿਆਂ ਨੂੰ ਡਿਜੀਲਾਕਰ ਰਾਹੀਂ ਵੀ ਐਕਸੈਸ ਕੀਤਾ ਜਾ ਸਕਦਾ ਹੈ |

]]>
ਪੰਜਾਬ ਸਰਕਾਰ ਵਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਤੋਂ ਕੋਰੀ ਨਾਂਹ ਪੰਜਾਬ ਕੋਲ ਕਿਸੇ ਨਾਲ ਸਾਂਝਾ ਕਰਨ ਲਈ ਇਕ ਵੀ ਬੂੰਦ ਵਾਧੂ ਪਾਣੀ ਨਹੀਂ ਚੰਡੀਗੜ੍ਹ, 29 ਅਪ੍ਰੈਲ (ਅਜੀਤ ਬਿਊਰੋ)-ਮੁੱਖ ਮੰਤਰੀ ਵਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਉੱਤੇ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਲਈ ਦਬਾਅ ਬਣਾਉਣ ਦੀ ਕੋਸ਼ਿਸ ਕਰ ਰਹੀ ਹੈ ਪਰ ਉਹ ਸੂਬੇ ਵਿਰੁੱਧ ਆਪਣੇ ਨਾਪਾਕ ਇਰਾਦਿਆਂ ਵਿਚ ਸਫਲ ਨਹੀਂ ਹੋਣ ਦੇਣਗੇ | ਇਕ ਬਿਆਨ ਵਿਚ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਹਰਿਆਣਾ ਅਤੇ ਰਾਜਸਥਾਨ ਨੂੰ ਹਰ ਸਾਲ 21 ਮਈ ਤੋਂ 21 ਮਈ ਤੱਕ ਸੂਬੇ ਦੇ ਪਾਣੀ 'ਚੋਂ ਹਿੱਸਾ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਨੇ ਇਸ ਸਾਲ ਮਾਰਚ ਮਹੀਨੇ 'ਚ ਆਪਣੇ ਹਿੱਸੇ ਦਾ ਸਾਰਾ ਪਾਣੀ ਵਰਤ ਲਿਆ ਹੈ, ਜਿਸ ਕਾਰਨ ਉਹ ਹੁਣ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰ ਕੇ ਕੁਝ ਹੋਰ ਪਾਣੀ ਹੜੱਪਣ ਦੀ ਕੋਸ਼ਿਸ ਕਰ ਰਹੇ ਹਨ | ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਹਰਿਆਣਾ ਆਪਣੇ ਨਿਰਧਾਰਤ ਪਾਣੀ ਦਾ 103 ਫੀਸਦੀ ਪਾਣੀ ਵਰਤ ਚੁੱਕਾ ਹੈ ਅਤੇ ਹੁਣ ਭਾਜਪਾ ਪੰਜਾਬ 'ਤੇ ਹਰਿਆਣਾ ਨੂੰ ਹੋਰ ਪਾਣੀ ਛੱਡਣ ਲਈ ਦਬਾਅ ਪਾ ਰਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਭਾਜਪਾ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ.) ਦੀ ਗੈਰ-ਕਾਨੂੰਨੀ ਵਰਤੋਂ ਕਰ ਰਹੀ ਹੈ | ਉਨ੍ਹਾਂ ਤੋਂ ਪਹਿਲੇ ਸਿਆਸਤਦਾਨ ਭਾਜਪਾ ਵਿਚ ਆਪਣੇ ਆਕਾਵਾਂ ਦੀ ਖੁਸਾਮਦੀ ਕਰਨ ਲਈ ਅਜਿਹੀ ਦਿਆਲਤਾ ਦਿਖਾਉਂਦੇ ਸਨ ਪਰ ਸੂਬੇ ਦੇ ਪਾਣੀਆਂ ਦੇ ਰਖਵਾਲੇ ਹੋਣ ਦੇ ਨਾਤੇ ਉਹ ਇਸ ਵਿਚ ਕਦੇ ਵੀ ਪਿੱਛੇ ਨਹੀਂ ਹਟਣਗੇ | ਉਨ੍ਹਾਂ ਕਿਹਾ ਕਿ ਪੰਜਾਬ ਨੇ ਆਪਣੀ ਨਹਿਰੀ ਪਾਣੀ ਦੀ ਵਿਵਸਥਾ ਨੂੰ ਅਪਗ੍ਰੇਡ ਕੀਤਾ ਹੈ ਜਿਸ ਕਾਰਨ ਹੁਣ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਸੂਬੇ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਾਣੀ ਦੀ ਲੋੜ ਹੈ | ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪੰਜਾਬ ਕੋਲ ਦੂਜੇ ਸੂਬਿਆਂ ਨਾਲ ਸਾਂਝਾ ਕਰਨ ਲਈ ਇਕ ਵੀ ਬੂੰਦ ਪਾਣੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸੂਬੇ ਨੇ ਪਹਿਲਾਂ ਹੀ ਹਰਿਆਣਾ ਨੂੰ ਮਾਨਵਤਾ ਦੇ ਆਧਾਰ 'ਤੇ 4000 ਕਿਊਸਿਕ ਪਾਣੀ ਦਿੱਤਾ ਹੈ ਤਾਂ ਜੋ ਉਨ੍ਹਾਂ ਦੀਆਂ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ | ਸੂਬੇ ਵਿਚ ਪਾਣੀ ਦੀ ਸਥਿਤੀ ਪਹਿਲਾਂ ਹੀ ਬਹੁਤ ਨਾਜ਼ੁਕ ਹੈ ਅਤੇ ਰਣਜੀਤ ਸਿੰਘ ਡੈਮ ਅਤੇ ਪੌਂਗ ਡੈਮ ਵਿਚ ਪਾਣੀ ਪਹਿਲਾਂ ਹੀ ਪਿਛਲੇ ਸਾਲ ਦੇ ਮੁਕਾਬਲੇ ਕ੍ਰਮਵਾਰ 39 ਫੁੱਟ ਅਤੇ 24 ਫੁੱਟ ਘੱਟ ਹੈ | http://beta.ajitjalandhar.com/latestnews/4858063.cmsWed, 30 Apr 2025 00:00:00 +0000https://www.ajitjalandhar.com/beta/cmsimages/20250430/4858063__d98547372.jpghttp://beta.ajitjalandhar.com/latestnews/4858063.cms http://beta.ajitjalandhar.com/latestnews/4858063.cms
ਪੰਜਾਬ ਸਰਕਾਰ ਵਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਤੋਂ ਕੋਰੀ ਨਾਂਹ ਪੰਜਾਬ ਕੋਲ ਕਿਸੇ ਨਾਲ ਸਾਂਝਾ ਕਰਨ ਲਈ ਇਕ ਵੀ ਬੂੰਦ ਵਾਧੂ ਪਾਣੀ ਨਹੀਂ
ਚੰਡੀਗੜ੍ਹ, 29 ਅਪ੍ਰੈਲ (ਅਜੀਤ ਬਿਊਰੋ)-ਮੁੱਖ ਮੰਤਰੀ ਵਲੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਉੱਤੇ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਲਈ ਦਬਾਅ ਬਣਾਉਣ ਦੀ ਕੋਸ਼ਿਸ ਕਰ ਰਹੀ ਹੈ ਪਰ ਉਹ ਸੂਬੇ ਵਿਰੁੱਧ ਆਪਣੇ ਨਾਪਾਕ ਇਰਾਦਿਆਂ ਵਿਚ ਸਫਲ ਨਹੀਂ ਹੋਣ ਦੇਣਗੇ | ਇਕ ਬਿਆਨ ਵਿਚ ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਹਰਿਆਣਾ ਅਤੇ ਰਾਜਸਥਾਨ ਨੂੰ ਹਰ ਸਾਲ 21 ਮਈ ਤੋਂ 21 ਮਈ ਤੱਕ ਸੂਬੇ ਦੇ ਪਾਣੀ 'ਚੋਂ ਹਿੱਸਾ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹਰਿਆਣਾ ਨੇ ਇਸ ਸਾਲ ਮਾਰਚ ਮਹੀਨੇ 'ਚ ਆਪਣੇ ਹਿੱਸੇ ਦਾ ਸਾਰਾ ਪਾਣੀ ਵਰਤ ਲਿਆ ਹੈ, ਜਿਸ ਕਾਰਨ ਉਹ ਹੁਣ ਪੰਜਾਬ ਦੇ ਪਾਣੀਆਂ 'ਤੇ ਡਾਕਾ ਮਾਰ ਕੇ ਕੁਝ ਹੋਰ ਪਾਣੀ ਹੜੱਪਣ ਦੀ ਕੋਸ਼ਿਸ ਕਰ ਰਹੇ ਹਨ | ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਹੁਣ ਤੱਕ ਹਰਿਆਣਾ ਆਪਣੇ ਨਿਰਧਾਰਤ ਪਾਣੀ ਦਾ 103 ਫੀਸਦੀ ਪਾਣੀ ਵਰਤ ਚੁੱਕਾ ਹੈ ਅਤੇ ਹੁਣ ਭਾਜਪਾ ਪੰਜਾਬ 'ਤੇ ਹਰਿਆਣਾ ਨੂੰ ਹੋਰ ਪਾਣੀ ਛੱਡਣ ਲਈ ਦਬਾਅ ਪਾ ਰਹੀ ਹੈ | ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਭਾਜਪਾ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐਮ.ਬੀ.) ਦੀ ਗੈਰ-ਕਾਨੂੰਨੀ ਵਰਤੋਂ ਕਰ ਰਹੀ ਹੈ | ਉਨ੍ਹਾਂ ਤੋਂ ਪਹਿਲੇ ਸਿਆਸਤਦਾਨ ਭਾਜਪਾ ਵਿਚ ਆਪਣੇ ਆਕਾਵਾਂ ਦੀ ਖੁਸਾਮਦੀ ਕਰਨ ਲਈ ਅਜਿਹੀ ਦਿਆਲਤਾ ਦਿਖਾਉਂਦੇ ਸਨ ਪਰ ਸੂਬੇ ਦੇ ਪਾਣੀਆਂ ਦੇ ਰਖਵਾਲੇ ਹੋਣ ਦੇ ਨਾਤੇ ਉਹ ਇਸ ਵਿਚ ਕਦੇ ਵੀ ਪਿੱਛੇ ਨਹੀਂ ਹਟਣਗੇ | ਉਨ੍ਹਾਂ ਕਿਹਾ ਕਿ ਪੰਜਾਬ ਨੇ ਆਪਣੀ ਨਹਿਰੀ ਪਾਣੀ ਦੀ ਵਿਵਸਥਾ ਨੂੰ ਅਪਗ੍ਰੇਡ ਕੀਤਾ ਹੈ ਜਿਸ ਕਾਰਨ ਹੁਣ ਆਉਣ ਵਾਲੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਸੂਬੇ ਦੇ ਕਿਸਾਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਪਾਣੀ ਦੀ ਲੋੜ ਹੈ | ਮੁੱਖ ਮੰਤਰੀ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਪੰਜਾਬ ਕੋਲ ਦੂਜੇ ਸੂਬਿਆਂ ਨਾਲ ਸਾਂਝਾ ਕਰਨ ਲਈ ਇਕ ਵੀ ਬੂੰਦ ਪਾਣੀ ਨਹੀਂ ਹੈ | ਉਨ੍ਹਾਂ ਕਿਹਾ ਕਿ ਸੂਬੇ ਨੇ ਪਹਿਲਾਂ ਹੀ ਹਰਿਆਣਾ ਨੂੰ ਮਾਨਵਤਾ ਦੇ ਆਧਾਰ 'ਤੇ 4000 ਕਿਊਸਿਕ ਪਾਣੀ ਦਿੱਤਾ ਹੈ ਤਾਂ ਜੋ ਉਨ੍ਹਾਂ ਦੀਆਂ ਪੀਣ ਵਾਲੇ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ | ਸੂਬੇ ਵਿਚ ਪਾਣੀ ਦੀ ਸਥਿਤੀ ਪਹਿਲਾਂ ਹੀ ਬਹੁਤ ਨਾਜ਼ੁਕ ਹੈ ਅਤੇ ਰਣਜੀਤ ਸਿੰਘ ਡੈਮ ਅਤੇ ਪੌਂਗ ਡੈਮ ਵਿਚ ਪਾਣੀ ਪਹਿਲਾਂ ਹੀ ਪਿਛਲੇ ਸਾਲ ਦੇ ਮੁਕਾਬਲੇ ਕ੍ਰਮਵਾਰ 39 ਫੁੱਟ ਅਤੇ 24 ਫੁੱਟ ਘੱਟ ਹੈ |


]]>
ਪੰਜਾਬੀ ਭਾਈਚਾਰੇ ਨੇ ਰਚਿਆ ਇਤਿਹਾਸ ਕੈਨੇਡਾ ਦੀਆਂ ਚੋਣਾਂ 'ਚ ਪੰਜਾਬੀ ਭਾਈਚਾਰੇ ਨੇ ਇਤਿਹਾਸ ਰਚਿਆ ਹੈ | ਇਸ ਵਾਰ ਕੁੱਲ 22 ਪੰਜਾਬੀ ਉਮੀਦਵਾਰ ਸੰਸਦ ਲਈ ਚੁਣੇ ਗਏ ਹਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ | ਇਹ ਪ੍ਰਾਪਤੀ ਨਾ ਸਿਰਫ਼ ਪੰਜਾਬੀ ਭਾਈਚਾਰੇ ਦੇ ਵਧ ਰਹੇ ਰਾਜਨੀਤਿਕ ਪ੍ਰਭਾਵ ਨੂੰ ਦਰਸਾਉਂਦੀ ਹੈ ਬਲਕਿ ਕੈਨੇਡਾ ਦੀ ਵੰਨ-ਸੁਵੰਨਤਾ ਤੇ ਸਮਾਵੇਸ਼ੀ ਰਾਜਨੀਤੀ ਦਾ ਵੀ ਪ੍ਰਤੀਕ ਹੈ | ਇਕ ਰਿਪੋਰਟ ਅਨੁਸਾਰ ਇਸ ਵਾਰ ਹਾਊਸ ਆਫ਼ ਕਾਮਨਜ਼ ਸਫ਼ਾ 1 ਦੀ ਬਾਕੀ (ਸੰਸਦ) ਲਈ 22 ਪੰਜਾਬੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ | ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ | ਇਸ ਤੋਂ ਪਹਿਲਾਂ 2021 'ਚ 18 ਪੰਜਾਬੀ ਉਮੀਦਵਾਰ ਸੰਸਦ 'ਚ ਪਹੁੰਚੇ ਸਨ ਜਦਕਿ 2019 'ਚ 20 ਉਮੀਦਵਾਰ ਚੁਣੇ ਗਏ ਸਨ | ਇਸ ਵਾਰ ਕੁੱਲ 65 ਪੰਜਾਬੀ ਉਮੀਦਵਾਰ ਚੋਣ ਮੈਦਾਨ 'ਚ ਸਨ, ਜਿਨ੍ਹਾਂ 'ਚੋਂ 22 ਨੇ ਜਿੱਤ ਹਾਸਲ ਕੀਤੀ ਹੈ | http://beta.ajitjalandhar.com/latestnews/4858065.cmsWed, 30 Apr 2025 00:00:00 +0000https://www.ajitjalandhar.com/beta/cmsimages/20250430/4858065__d98527348.jpghttp://beta.ajitjalandhar.com/latestnews/4858065.cms http://beta.ajitjalandhar.com/latestnews/4858065.cms
ਪੰਜਾਬੀ ਭਾਈਚਾਰੇ ਨੇ ਰਚਿਆ ਇਤਿਹਾਸ
ਕੈਨੇਡਾ ਦੀਆਂ ਚੋਣਾਂ 'ਚ ਪੰਜਾਬੀ ਭਾਈਚਾਰੇ ਨੇ ਇਤਿਹਾਸ ਰਚਿਆ ਹੈ | ਇਸ ਵਾਰ ਕੁੱਲ 22 ਪੰਜਾਬੀ ਉਮੀਦਵਾਰ ਸੰਸਦ ਲਈ ਚੁਣੇ ਗਏ ਹਨ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ | ਇਹ ਪ੍ਰਾਪਤੀ ਨਾ ਸਿਰਫ਼ ਪੰਜਾਬੀ ਭਾਈਚਾਰੇ ਦੇ ਵਧ ਰਹੇ ਰਾਜਨੀਤਿਕ ਪ੍ਰਭਾਵ ਨੂੰ ਦਰਸਾਉਂਦੀ ਹੈ ਬਲਕਿ ਕੈਨੇਡਾ ਦੀ ਵੰਨ-ਸੁਵੰਨਤਾ ਤੇ ਸਮਾਵੇਸ਼ੀ ਰਾਜਨੀਤੀ ਦਾ ਵੀ ਪ੍ਰਤੀਕ ਹੈ | ਇਕ ਰਿਪੋਰਟ ਅਨੁਸਾਰ ਇਸ ਵਾਰ ਹਾਊਸ ਆਫ਼ ਕਾਮਨਜ਼
ਸਫ਼ਾ 1 ਦੀ ਬਾਕੀ
(ਸੰਸਦ) ਲਈ 22 ਪੰਜਾਬੀ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ | ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ | ਇਸ ਤੋਂ ਪਹਿਲਾਂ 2021 'ਚ 18 ਪੰਜਾਬੀ ਉਮੀਦਵਾਰ ਸੰਸਦ 'ਚ ਪਹੁੰਚੇ ਸਨ ਜਦਕਿ 2019 'ਚ 20 ਉਮੀਦਵਾਰ ਚੁਣੇ ਗਏ ਸਨ | ਇਸ ਵਾਰ ਕੁੱਲ 65 ਪੰਜਾਬੀ ਉਮੀਦਵਾਰ ਚੋਣ ਮੈਦਾਨ 'ਚ ਸਨ, ਜਿਨ੍ਹਾਂ 'ਚੋਂ 22 ਨੇ ਜਿੱਤ ਹਾਸਲ ਕੀਤੀ ਹੈ |

]]>
ਮੋਦੀ ਵਲੋਂ ਮਾਰਕ ਕਾਰਨੀ ਨੂੰ ਵਧਾਈਆਂਨਵੀਂ ਦਿੱਲੀ, 29 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੰਘੀ ਚੋਣਾਂ 'ਚ ਆਪਣੀ ਲਿਬਰਲ ਪਾਰਟੀ ਦੀ ਜਿੱਤ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵਧੇਰੇ ਮੌਕੇ ਖੋਲ੍ਹਣ ਦੀ ਉਮੀਦ ਕਰ ਰਹੇ ਹਨ | ਆਪਣੇ ਵਧਾਈ ਸੰਦੇਸ਼ 'ਚ ਮੋਦੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਸਾਂਝੇ ਲੋਕਤੰਤਰੀ ਮੁੱਲਾਂ ਤੇ ਕਾਨੂੰਨ ਦੇ ਰਾਜ ਪ੍ਰਤੀ ਦਿ੍ੜ ਵਚਨਬੱਧਤਾ ਨਾਲ ਬੱਝੇ ਹੋਏ ਹਨ | http://beta.ajitjalandhar.com/latestnews/4858077.cmsWed, 30 Apr 2025 00:00:00 +0000https://www.ajitjalandhar.com/beta/cmsimages/20250430/4858077__d98541446.jpghttp://beta.ajitjalandhar.com/latestnews/4858077.cms http://beta.ajitjalandhar.com/latestnews/4858077.cms
ਮੋਦੀ ਵਲੋਂ ਮਾਰਕ ਕਾਰਨੀ ਨੂੰ ਵਧਾਈਆਂ
ਨਵੀਂ ਦਿੱਲੀ, 29 ਅਪ੍ਰੈਲ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੰਘੀ ਚੋਣਾਂ 'ਚ ਆਪਣੀ ਲਿਬਰਲ ਪਾਰਟੀ ਦੀ ਜਿੱਤ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਤੇ ਦੋਵਾਂ ਦੇਸ਼ਾਂ ਦੇ ਲੋਕਾਂ ਲਈ ਵਧੇਰੇ ਮੌਕੇ ਖੋਲ੍ਹਣ ਦੀ ਉਮੀਦ ਕਰ ਰਹੇ ਹਨ | ਆਪਣੇ ਵਧਾਈ ਸੰਦੇਸ਼ 'ਚ ਮੋਦੀ ਨੇ ਕਿਹਾ ਕਿ ਭਾਰਤ ਤੇ ਕੈਨੇਡਾ ਸਾਂਝੇ ਲੋਕਤੰਤਰੀ ਮੁੱਲਾਂ ਤੇ ਕਾਨੂੰਨ ਦੇ ਰਾਜ ਪ੍ਰਤੀ ਦਿ੍ੜ ਵਚਨਬੱਧਤਾ ਨਾਲ ਬੱਝੇ ਹੋਏ ਹਨ |

]]>