JALANDHAR WEATHER

ਜਗਰਾਉਂ ਵਿਖੇ ਰੋਡ ਸ਼ੋਅ ਕਰਨ ਪੁੱਜੇ ਭਗਵੰਤ ਮਾਨ ਦਾ ਮਜ਼ਦੂਰਾਂ ਵਲੋਂ ਜ਼ਬਰਦਸਤ ਵਿਰੋਧ

ਜਗਰਾਉਂ, 9 ਮਈ (ਗੁਰਦੀਪ ਸਿੰਘ ਮਲਕ)-ਲੋਕ ਸਭਾ ਚੋਣਾਂ ਦੌਰਾਨ ਹਲਕਾ ਲੁਧਿਆਣਾ ਤੋਂ ‘ਆਪ’ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ’ਚ ਜਗਰਾਉਂ ਵਿਖੇ ਰੋਡ ਸ਼ੋਅ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਦਾ ਮਜ਼ਦੂਰਾਂ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ। ਇਸ ਮੌਕੇ ਮਜ਼ਦੂਰਾਂ ਨੂੰ ਰੋਕਣ ਲਈ ਪੁਲਿਸ ਨੇ ਧੱਕਾ-ਮੁੱਕੀ ਕਰਦਿਆਂ ਉਨ੍ਹਾਂ ਦੀਆਂ ਜਿੱਥੇ ਕਾਲੀਆਂ ਝੰਡੀਆਂ ਨੂੰ ਖੋਹ ਲਿਆ ਅਤੇ ਭਗਵੰਤ ਮਾਨ ਵਿਰੁੱਧ ਲਿਖੇ ਨਾਅਰੇ ਵਾਲੇ ਪੋਸਟਰਾਂ ਨੂੰ ਵੀ ਪਾੜ ਦਿੱਤਾ।ਇਸ ਮੌਕੇ ਮਜ਼ਦੂਰਾਂ ਨੇ ਕਿਹਾ ਕਿ ਭਗਵੰਤ ਮਾਨ ਵਲੋਂ ਗਰੀਬਾਂ ਦੇ ਨੀਲੇ ਕਾਰਡ ਕੱਟ ਕੇ ਰਾਸ਼ਨ ਤੋਂ ਵਾਂਝਾ ਗਿਆ, ਉੱਥੇ ਗਰੀਬ ਮਜ਼ਦੂਰ ਦੇ ਬਿਜਲੀ-ਬਿਜਲੀ ਜਨਰਲ ਖਾਤੇ ’ਚ ਪਾ ਕੇ ਧੱਕੇ ਨਾਲ ਵਸੂਲਣ ਦੇ ਦੋਸ਼ ਲਗਾਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ