ਆਬਕਾਰੀ ਮਾਮਲਾ : 6 ਮਈ ਲਈ ਟਾਲ ਦਿੱਤਾ ਗਿਆ ਕੇ. ਕਵਿਤਾ ਦੀ ਨਿਯਮਤ ਜ਼ਮਾਨਤ ਪਟੀਸ਼ਨ 'ਤੇ ਹੁਕਮ ਦਾ ਐਲਾਨ
ਨਵੀਂ ਦਿੱਲੀ, 2 ਮਈ - ਆਬਕਾਰੀ ਮਾਮਲੇ 'ਚ ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਸੀ.ਬੀ.ਆਈ. ਕੇਸ ਵਿਚ ਬੀ.ਆਰ.ਐਸ. ਆਗੂ ਕੇ. ਕਵਿਤਾ ਦੀ ਨਿਯਮਤ ਜ਼ਮਾਨਤ ਪਟੀਸ਼ਨ 'ਤੇ ਹੁਕਮ ਦਾ ਐਲਾਨ 6 ਮਈ ਲਈ ਟਾਲ ਦਿੱਤਾ ਹੈ।